ਅਯੁੱਧਿਆ ਵਿਵਾਦ ਉਪਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਨੇ ਅੱਜ ਤੋਂ ਸੁਣਵਾਈ ਸ਼ੁਰੂ ਕਰਨੀ ਸੀ। ਅੱਜ ਪੰਜ ਜੱਜਾਂ ਦੀ ਬੈਂਚ ਸੁਣਵਾਈ ਕਰਨ ਲਈ ਬੈਠੀ ਪਰ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਦੇ ਸਵਾਲ ਚੁੱਕਣ ਬਾਅਦ ਜਸਟਿਸ ਯੂਯੂ ਲਲਿਤ ਨੇ ਖ਼ੁਦ ਨੂੰ ਬੈਂਚ ਤੋਂ ਵੱਖਰਿਆਂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬੈਂਚ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਦੇ ਇਸ ਕਦਮ ਬਾਅਦ ਚੀਫ਼ ਜਸਟਿਸ ਨੇ ਸੁਣਵਾਈ ਅਗਲੀ ਤਾਰੀਖ਼ ’ਤੇ ਟਾਲ਼ ਦਿੱਤੀ।
ਹੁਣ ਇਸ ਮਾਮਲੇ ਸਬੰਧੀ 29 ਜਨਵਰੀ ਨੂੰ ਨਵੀਂ ਸੰਵਿਧਾਨਕ ਬੈਂਚ ਬੈਠੇਗੀ ਤੇ ਸੁਣਵਾਈ ਦੀ ਤਾਰੀਖ਼ ਸਬੰਧੀ ਫੈਸਲਾ ਕਰੇਗੀ। ਅੱਜ ਸੁਣਵਾਈ ਦੌਰਾਨ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਜਸਟਿਸ ਯੂਯੂ ਲਲਿਤ ’ਤੇ ਸਵਾਲ ਚੁੱਕੇ। ਰਾਜੀਵ ਧਵਨ ਨੇ ਕਿਹਾ ਕਿ 1994 ਦੇ ਕਰੀਬ ਜਸਟਿਸ ਯੂਯੂ ਲਲਿਤ ਕਲਿਆਣ ਸਿੰਘ ਲਈ ਪੇਸ਼ ਹੋਏ ਸੀ। ਉਨ੍ਹਾਂ ਨੂੰ ਜਸਟਿਸ ਲਲਿਤ ਦੀ ਸੁਣਵਾਈ ’ਤੇ ਇਤਰਾਜ਼ ਨਹੀਂ, ਉਹ ਖ਼ੁਦ ਤੈਅ ਕਰਨ। ਇਸ ਦੇ ਬਾਅਦ ਲਲਿਤ ਨੇ ਖ਼ੁਦ ਨੂੰ ਇਸ ਬੈਂਚ ਤੋਂ ਅਲੱਗ ਕਰ ਲਿਆ ਸੀ।
Total Views: 488 ,
Real Estate



















