ਡੇਰਾ ਮੁਖੀ ਦੀ ਪੇਸ਼ੀ, ਸਿਰਸਾ ‘ਚ ਹਾਈ ਅਲਰਟ

11 ਜਨਵਰੀ ਨੂੰ ਹੋਣ ਵਾਲੀ ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਸਿਰਸਾ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸੁਰੱਖਿਆ ਨੂੰ ਲੈ ਕੇ 2 ਮਹਿਲਾ ਪੁਲਿਸ ਕੰਪਨੀਆਂ ਸਮੇਤ ਕੁੱਲ 12 ਪੁਲਿਸ ਪਾਰਟੀਆਂ ਬਾਹਰ ਤੋਂ ਮੰਗਵਾਏ ਜਾਣ ਦੀਆਂ ਖ਼ਬਰਾਂ ਹਨ। 3 ਪੈਟਰੋਲਿੰਗ ਪਾਰਟੀਆਂ ਵੀ 24 ਘੰਟੇ ਸਿਰਸਾ ਵਿੱਚ ਲੱਗੀਆਂ ਰਹਿਣਗੀਆਂ। ਸਿਰਸਾ ਅਤੇ ਡੇਰੇ ਦੇ ਇਲਾਕੇ ‘ਚ ਨਾਕਾਬੰਦੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ 11 ਜਨਵਰੀ ਨੂੰ ਰਾਮ ਰਹੀਮ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ ਤੇ ਇਸੇ ਦੌਰਾਨ ਸਜਲਾ ਵੀ ਸੁਣਾਈ ਜਾਵੇਗੀ।

Total Views: 546 ,
Real Estate