center

ਨਵਾਂ ਸਾਲ ਮੁਬਾਰਕ ਹੈ

ਪ੍ਰਭਜੋਤ ਕਾਰਿਆ ਨਵਾਂ ਸਾਲ ਮੁਬਾਰਕ ਹੈ ਨਵੇਂ ਰੰਗਾਂ ਤੇ ਨਵੇਂ ਖਾਬਾਂ ਦਾ। ਪਰ ਮੇਰਾ ਦਿਨ ਨਵੀਂ ਘੜੀ ਨਵਾਂ ਸਾਲ ਸਭ ਇਕੋ ਜਿਹਾ। ਨਾ ਖਾਬ ਨੇ ਨਾ ਉਮੀਦ ਕੋਈ ਨਾ ਹੀ ਰੰਗ ਹੁਣ ਅੱਖਾ'ਚ ਵੱਸਦੇ ਨੇ। ਜਿਸ ਰਾਹੇ ਕਦਮ...

ਪਿੰਡਾਂ ਵਾਲੇ

ਦੀਪ ਗਿੱਲ ਕਈ ਬੰਦਿਆਂ ਦੀ ਨਾ ਬੱਸ ਵਜਾ ਕਤਾ ਜਾਂ ਸ਼ਕਲ ਕਹਿ ਲਵੋ ਬੀ ਐਹੋ ਜਿਹੀ ਹੁੰਦੀ ਆ ਕੇ ਓਹਨਾ ਦੇ ਭਾਮੇਂ ਦੁਨੀਆ ਦੇ ਸਾਰਿਆਂ...

ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ

ਸਾਬਰ ਅਲੀ ਸਾਬਰ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏਂ ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ...

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ... ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ... ਹੁਣ ਤੱਕ ਕਿਥੇ ਲੁਕੇ ਸੀ ਭਾਈ? ਉਹ ਮੂਰਖਤਾ, ਉਹ ਘਮੰਡ ਜਿਸ ‘ਚ ਆਪਾਂ ਸਦੀ ਗੁਆਈ ਆਖਿਰ ਪਹੁੰਚੀ ਦੁਆਰ ਅਸਾਡੇ ਬਈ ਵਧਾਈ ਓ ਵਧਾਈ। ਭੂਤ ਧਰਮ ਦਾ ਨੱਚ ਰਿਹਾ ਹੈ ਕਾਇਮ ਹਿੰਦੂ ਰਾਜ ਕਰੋਗੇ? ਸਾਰੇ ਉਲਟੇ ਕਾਜ ਕਰੋਗੇ? ਆਪਣਾ ਚਮਨ ਨਾਰਾਜ਼ ਕਰੋਗੇ? ਤੁਸੀਂ ਵੀ ਬੈਠ ਕਰੋਗੇ ਸੋਚਾਂ ਪੂਰੀ ਹੈ ਉਹੀ ਤਿਆਰੀ। ਕੌਣ ਹੈ ਹਿੰਦੂ, ਕੌਣ ਨਹੀਂ ਹੈ ਤੁਸੀਂ ਵੀ ਕਰੋਗੇ ਫਤਵੇ ਜਾਰੀ ਉਥੇ ਵੀ ਮੁਸ਼ਕਿਲ ਹੋਊ ਜਿਉਣਾ ਦੰਦੀਂ ਵੀ ਆ ਜਾਊ ਪਸੀਨਾ ਜੈਸੇ ਤੈਸੇ ਕੱਟਿਆ ਕਰੇਗੀ। ਉਥੇ ਵੀ ਸਭ ਦਾ ਸਾਹ ਘੁਟੇਗਾ ਮੱਥੇ ‘ਤੇ ਸੰਧੂਰ ਦੀ ਰੇਖਾ ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ! ਕੀ ਹੈ ਅਸੀਂ ਦੂਰਦਸ਼ਾ ਬਣਾਈ ਕੁਝ ਵੀ ਤੁਹਾਨੂੰ ਨਜ਼ਰ ਨਾ ਆਈ? ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ ਜਾਹਲਪਣੇ ਦੇ ਗੁਣ ਹੁਣ ਗਾਓ ਅਗਾਂਹ ਟੋਆ ਹੈ ਇਹ ਨਾ ਦੇਖੋ ਵਾਪਸ ਲਿਆਓ ਗਿਆ ਜ਼ਮਾਨਾ। ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ ਤੁਸੀਂ ਵੀ ਉਹੀ ਗੱਲ ਹੁਣ ਕੀਤੀ ਬਹੁਤ ਮਲਾਲ ਹੈ ਸਾਨੂੰ, ਲੇਕਿਨ ਹਾ ਹਾ ਹਾ ਹਾ ਹੋ ਹੋ ਹੀ ਹੀ ਦੁੱਖ ਨਾਲ ਸੋਚਦੀ ਹੁੰਦੀ ਸੀ। ਸੋਚ ਸੋਚ ਹਾਸੀ ਅੱਜ ਆਈ ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ ਅਸੀਂ ਦੋ ਕੌਮ ਨਹੀਂ ਸੀ ਭਾਈ ਮਸ਼ਕ ਕਰੋ ਤੁਸੀਂ, ਆ ਜਾਵੇਗਾ ਉਲਟੇ ਪੈਰ ਤੁਰਦੇ ਹੀ ਜਾਣਾ ਦੂਜਾ ਧਿਆਨ ਨਾ ਮਨ ਵਿਚ ਆਵੇ। ਬਸ ਪਿਛੇ ਹੀ ਨਜ਼ਰ ਲਗਾਇਓ ਜਾਪ ਜਿਹਾ ਬੱਸ ਕਰਦੇ ਜਾਓ, ਵਾਰ ਵਾਰ ਇਹੀ ਦੁਹਰਾਓ ਕਿੰਨਾ ਵੀਰ ਮਹਾਨ ਸੀ ਭਾਰਤ! ਕੈਸਾ ਆਲੀਸ਼ਾਨ ਸੀ ਭਾਰਤ! ਫਿਰ ਤੁਸੀਂ ਲੋਕ ਪਹੁੰਚ ਜਾਓਗੇ ਬੱਸ ਪਰਲੋਕ ਪਹੁੰਚ ਜਾਓਗੇ! ਅਸੀਂ ਤਾਂ ਹਾਂ ਪਹਿਲੇ ਹੀ ਉਥੇ ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ। ਹੁਣ ਜਿਸ ਨਰਕ ‘ਚ ਵੀ ਜਾਓ, ਉਥੋਂ ਚਿੱਠੀਆਂ ਛੱਡਦੇ ਰਹਿਣਾ।
- Advertisement -

Latest article

ਕੋਲਕਾਤਾ : ਹੋਟਲ ਵਿੱਚ ਅੱਗ ਲੱਗਣ ਕਾਰਨ 9 ਦੀ ਮੌਤ

ਬੁੱਧਵਾਰ ਵੱਡੇ ਤੜਕੇ ਕੇਂਦਰੀ ਕੋਲਕਾਤਾ ਵਿੱਚ ਮਿਰਜ਼ਾ ਗਾਲਿਬ ਸੜਕ 'ਤੇ ਸਥਿਤ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ...

ਦੋ ਭਾਰਤੀ ICE ਦੀ ਹਿਰਾਸਤ ’ਚ

ਅਮਰੀਕਾ ਦੀ ਸਖ਼ਤ ਪਰਵਾਸ ਨੀਤੀ ਅਤੇ ਦੇਸ਼ ਨਿਕਾਲੇ ਦੀ ਮੁਹਿੰਮ ਦੌਰਾਨ ਭਾਰਤੀ ਮੂਲ ਦੇ ਦੋ ਜਣਿਆਂ ਨੂੰ ਵੱਖ-ਵੱਖ ਮਾਮਲਿਆਂ ਹਿਰਾਸਤ ਵਿੱਚ ਲਿਆ ਗਿਆ ਹੈ।...

ਮੈਟਾ ’ਤੇ ਮੁਨਾਫੇ ਲਈ ਬੱਚਿਆਂ ਨੂੰ Facebook ਅਤੇ Instagram ਦਾ ਆਦੀ ਬਣਾਉਣ ਦੇ ਦੋਸ਼,...

ਅਮਰੀਕਾ ਵਿੱਚ ਮੈਟਾ ਪਲੇਟਫਾਰਮ ਖ਼ਿਲਾਫ਼ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਨੇ ਜਾਣਬੁੱਝ ਕੇ ਮੁਨਾਫ਼ਾ...