ਅਮਰੀਕਾ ‘ਚ ਮਾਰੇ ਗਏ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੰਦੀਪ ਨੂੰ ਸ਼ਰਧਾਜਲੀ ਦੇਣ ਲਈ ਭਾਰੀ ਜਨ ਸੈਲਾਬ ਉਮੜਿਆ। ਇਸ ਮੌਕੇ ‘ਤੇ ਹਿਊਸਟਨ ਸਿਟੀ ਕਾਊਂਸਿਲ ਨੇ ਦੋ ਅਕਤੂਬਰ ਦਾ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ। ਹਰ ਸਾਲ ਦੋ ਅਕਤੂਬਰ ਨੂੰ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। ਹਿਊਸਟਨ ਵਿਖੇ ਇਕ ਲੜਕੀ ਅਗਵਾ ਕਰਨ ਦੇ ਮਾਮਲੇ ‘ਚ ਪੈਰੋਲ ‘ਤੇ ਆਏ ਸਜ਼ਾ ਜ਼ਾਬਤਾ ਅਪਰਾਧੀ ਨੇ ਬੀਤੇ ਸ਼ੁੱਕਰਵਾਰ ਨੂੰ ਹਾਈਵੇਅ ਸਿਕ ਵੈਸਡ ਰੋਡ ‘ਤੇ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
Total Views: 488 ,
Real Estate


















