ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਦਾ ਕਤਲ

ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਹੈਰੀਸ ਕਾਉਂਟੀ ਵਿੱਚ ਇੱਕ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਸ਼ੁੱਕਰਵਾਰ ਨੂੰ ਆਨ ਡਿਊਟੀ ਗੋਲੀ ਲੱਗਣ ਤੋਂ ਬਾਅਦ ਦਿਹਾਂਤ ਹੋ ਗਿਆ। ਪੁਲਿਸ ਅਧਿਕਾਰੀ ਐਡ ਗੋਂਜ਼ਾਲੇਜ ਦਾ ਕਹਿਣਾ ਹੈ ਕਿ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇਕ ਟ੍ਰੈਫਿਕ ਸਟਾਪ ਲਗਾਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਧਾਲੀਵਾਲ ਯੂਨਾਈਟਿਡ ਸਿੱਖਸ ਲਈ ਹੋਮਲੈਂਡ ਸਿਕਿਓਰਿਟੀ ਦੇ ਡਾਇਰੈਕਟਰ ਵੀ ਸਨ। ਉਸਨੇ ਲੋੜਵੰਦਾਂ ਦੀ ਸਹਾਇਤਾ ਲਈ ਤੂਫਾਨ ਹਾਰਵੇ, ਤੂਫਾਨ ਮਾਰੀਆ ਅਤੇ ਹੋਰ ਕਈ ਪ੍ਰੋਜੈਕਟਾਂ ਲਈ ਆਪ੍ਰੇਸ਼ਨਾਂ ਦੀ ਅਗਵਾਈ ਕੀਤੀ। ਉਹ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਲਈ ਟ੍ਰੇਲਬਲੇਜ਼ਰ ਸੀ, ਅਤੇ ਆਪਣੀ ਪੱਗ ਕਾਰਨ ਵੱਖਰੀ ਪਛਾਣ ਰੱਖਦਾ ਸੀ। ਧਾਲੀਵਾਲ ਦੀ ਮੌਤ ਕਾਰਨ ਪੂਰੇ ਸਿੱਖ ਭਾਈਚਾਰੇ ‘ਚ ਸੋਗ ਦੀ ਲਹਿਰ ਹੈ ।

Total Views: 119 ,
Real Estate