ਔਰੰਗਜੇਬ ਬਦਲ ਕੇ ਰੂਪ ਆਇਆ……..

ਔਰੰਗਜੇਬ ਬਦਲ ਕੇ ਰੂਪ ਆਇਆ ਰਾਤੀ ਮੈਂ ਸੁਪਨੇ ਦੇ ਵਿੱਚ ਸੁਣਿਆ, ਕੇ ਪਹਿਲਾਂ ਇੱਕ ਔਰੰਗਜ਼ੇਬ ਹੋਇਆ ਕਰਦਾ ਸੀ।
ਪਰ ਤੁਰੰਤ ਹੀ ਖਿਆਲ ਆਇਆ, ਕਿ ਉਹ ਤਾਂ ਬਹੁਤ ਸਮਾਂ ਪਹਿਲਾਂ ਹੀ ਮਰ ਗਿਆ ਸੀ।
ਪਰ ਜਦੋਂ ਮੇਰੀ ਅੱਖ ਖੁੱਲ੍ਹੀ, ਮੈਂ ਸਾਹਮਣੇ ਖੜ੍ਹਾ ਵੇਖ ਔਰੰਗਜ਼ੇਬ ਨੂੰ ਬਹੁਤ ਡਰ ਗਿਆ ਸੀ।
ਉਹ ਮੈਂਨੂੰ ਕਹਿੰਦਾ ਡਰ ਨਾ, ਹਾਂ ਤਾਂ ਮੈਂ ਬੇਸ਼ੱਕ ਓਹੀ ਪਰ ਹੁਣ ਰੂਪ ਵਟਾ ਕੇ ਆਇਆ ਹਾਂ।
ਕਹਿੰਦਾ ਪਹਿਲਾਂ ਡਾਂਗ ਦੇ ਜੋਰ ਨਾਲ ਆਇਆ ਸੀ, ਹੁਣ ਤਾਂ ਤੁਸੀਂ ਖੁਦ ਚੁਣ ਕੇ ਬੁਲਾਇਆ ਹਾਂ।
ਕਰੂੰਗਾ ਮੈਂ ਸਦਾ ਹੀ ਧੱਕਾ, ਪਰ ਹੁਣ ਕੁਰਾਨ ਦੀ ਥਾਂ ਮੰਨੂੰ ਸਿਮਰਤੀ ਨੂੰ ਮੰਨਵਾਉਣ ਆਇਆ ਹਾਂ।
ਇਸੇ ਲਈ ਹੁਣ ਮੈਂ ਤੁਹਾਡੇ ਜਿਨੇਊ ਲੁਹਾਉਣ ਦੀ ਥਾਂ, ਧੱਕੇ ਨਾਲ ਜਨੇਊ ਪਵਾਉਣ ਆਇਆ ਹਾਂ।
ਜਿੱਥੇ ਮੈਂ ਪਹਿਲਾਂ ਸੀ ਬਣਾਈ ਮਸਜਿਦ, ਹੁਣ ਉੱਥੇ ਧੱਕੇ ਨਾਲ ਮੰਦਰ ਬਣਵਾਉਣ ਆਇਆ ਹਾਂ।
ਕਹਿੰਦਾ ਕਰਨਾ ਮੈਂ ਜੁਰਮ ਹੀ ਹੈ,ਪਹਿਲਾਂ ਅੱਲ੍ਹਾ ਦੇ ਨਾਮ ਤੇ,ਹੁਣ ਰਾਮ ਦਾ ਨਾਮ ਲੈ ਕੇ ਆਇਆ ਹਾਂ।
ਹੁਣ ਮੈਂ ਤੁਹਾਡਾ ਧਰਮ ਨਹੀਂ ਬਦਲਦਾ, ਬੱਸ ਧੱਕੇ ਨਾਲ ਸਿਰਫ ਤੁਹਾਡੀ ਮਾˆ ਬਦਲਣ ਆਇਆ ਹਾˆ।
ਤੁਹਾਡੀਆਂ ਮਾਵਾਂ ਰੁਲਣ ਜਿੱਥੇ ਮਰਜੀ, ਇੱਕ ਪਸੂ ਨੂੰ ਧੱਕੇ ਨਾਲ ਤੁਹਾਡੀ ਮਾਂ ਬਣਾਉਣ ਆਇਆ ਹਾਂ।
ਸੜਕਾਂ ਤੇ ਘੁੰਮਦੀ ਗਾਂ ਦੇ ਰੂਪ ਵਿੱਚ ਮੌਤ ਤੁਹਾਡੀ ਦਾ, ਟੈਕਸ ਤੁਹਾਡੇ ਕੋਲੋਂ ਭਰਵਾਉਣ ਆਇਆ ਹਾਂ।
ਕਹਿੰਦਾ ਦੇਸ਼ ਭੁੱਖਾ ਮਰੇ ਮੈਨੂੰ ਕੀ, ਮੈਂ ਤਾਂ ਦੇਸ਼ ਨੂੰ ਧੱਕੇ ਨਾਲ ਭਗਵੇਂ ਰੰਗ ਵਿੱਚ ਰੰਗਣ ਆਇਆ ਹਾਂ।
ਸ਼ਹਿਰ ਸੜਕਾਂ ਜਿਹੋ ਜਿਹੀਆਂ ਹੋਣ ਮਰਜੀ, ਮੈਂ ਧੱਕੇ ਨਾਲ ਉਹਨਾˆ ਦੇ ਨਾਂਮ ਬਦਲਣ ਆਇਆ ਹਾਂ।
ਰੂਪ ਬਦਲਦਾ ਰਹੂੰਗਾ, ਕਿਉਂਕਿ ਫਿਰਕੂ ਹਾਂ ਮੈਂ, ਹੁਣ ਭਾਰਤ ਦਾ ਇਤਿਹਾਸ ਬਦਲਣ ਆਇਆ ਹਾਂ।
ਬਚਾਅ ਲਓ ਜੇ ਬਚਾਅ ਸਕਦੇ ਹੋਂ ਹਰਲਾਜ ਸਿੰਘਾਂ, ਬੱਸ ਭਾਰਤ ਨੂੰ ਤਬਾਹ ਕਰਨ ਹੀ ਆਇਆ ਹਾਂ।

ਮਿਤੀ 16-9-2019

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ – 151501
Total Views: 208 ,
Real Estate