ਬਿਹਾਰ ਦੇ ਮੋਕਾਮਾ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਏਕੇ-47, ਗ੍ਰੇਨੇਡ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਖ਼ਬਰਾਂ ਅਨੁਸਾਰ ਘਰ ਅੰਦਰ ਇਕ ਪੀਲੇ ਰੰਗਦਾਰ ਕਵਰ ਚ ਕਾਰਬਨ ਫ਼ਿਲਮ ਦੇ ਅੰਦਰ ਇਹ ਆਧੁਨਿਕ ਅਸਲਾ ਲੁਕਾ ਕੇ ਰੱਖਿਆ ਗਿਆ ਸੀ। ਗ੍ਰੇਨੇਡ ਨਾਲ ਕਿਸੇ ਤਰ੍ਹਾਂ ਦੀ ਲਾਪਰਵਾਹੀ ਹੋਣ ਦੇ ਮੱਦੇਨਜ਼ਰ ਬੰਬ ਨਿਰੋਧੀ ਦਸਤੇ ਨੂੰ ਵੀ ਸੱਦਿਆ ਗਿਆ। ਸ਼ੁੱਕਰਵਾਰ ਦੀ ਸਵੇਰ 11:00 ਵਜੇ ਸ਼ੁਰੂ ਹੋਈ ਇਸ ਛਾਪੇਮਾਰੀ ਦੌਰਾਨ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ ਤੇ ਇਕ ਬਜ਼ੁਰਗ ਮੌਜੂਦ ਸੀ। ਇਹੀ ਬਜ਼ੁਰਗ ਘਰ ਦੀ ਦੇਖਭਾਲ ਕਰਨ ਦਾ ਕੰਮ ਕਰਦਾ ਹੈ।
Total Views: 598 ,
Real Estate



















