ਅਮਰੀਕਾ ਦੇ ਇੱਕ ਵਾਲਮਾਰਟ ਵਿੱਚ ਚੱਲੀਆਂ ਗੋਲੀਆਂ : 20 ਮੌਤਾਂ

ਅਮਰੀਕਾ ਦੇ ਟੈਕਸਸ ਸਟੇਟ ਦੇ ਇੱਕ ਵਾਲਮਾਰਟ ਵਿਚ ਇਕ ਹਥਿਆਰ ਬੰਦ ਹਮਲਾਵਰ ਨੇਂ 20 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ 30 ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ । ਹਮਲਾਵਰ ਰੰਗ ਤੋਂ ਗੋਰਾ ਸੀ ਤੇ ਉਮਰ 21 ਸਾਲ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤੱਕ ਪੁਲਿਸ ਇਸ ਨੂੰ ਸੰਭਾਵੀ ਨਫ਼ਰਤ ਦਾ ਜੁਰਮ ਮੰਨ ਕੇ ਚੱਲ ਰਹੀ ਹੈ। ਅਮਰੀਕਾ ’ਚ ਇੰਝ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈਣਾ ਇੱਕ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ।
ਅਲ ਪਾਸੋ ਦੀ ਇਸ ਤਾਜ਼ਾ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੰਦੂਕਧਾਰੀ ਅੱਤਵਾਦੀ ਵਿਅਕਤੀ ਨੇ ਆਪਣੇ ਕੋਲ ਬਾਕਾਇਦਾ ਇੱਕ ਲਿਖਤੀ ਮੈਨੀਫ਼ੈਸਟੋ ਵੀ ਰੱਖਿਆ ਹੋਇਆ ਸੀ। ਪੁਲਿਸ ਉਸ ਦਾ ਅਧਿਐਨ ਕਰ ਰਹੀ ਹੈ। ਉਸ ਵਿੱਚ ਉਸ ਦੀਆਂ ਕੁਝ ਮੰਗਾਂ ਜਾਂ ਉਸ ਦੀ ਨਿਰਾਸ਼ਾ ਦੇ ਕੁਝ ਕਾਰਨ ਲਿਖੇ ਹੋ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਇਸ ਭਿਆਨਕ ਗੋਲੀਬਾਰੀ ਉੱਤੇ ਦੁੱਖ ਪ੍ਰਗਟਾਇਆ ਹੈ।

Total Views: 274 ,
Real Estate