ਸਿੱਧੀਆਂ ਡੇਰਾ ਸਿਰਸਾ ਤੋਂ ਹੋਈਆ ਸਨ ਬੇਅਦਬੀ ਦੀਆ ਹਦਾਇਤਾਂ

ਮੋਗਾ ਤੇ ਬਠਿੰਡਾ ਜਿ਼ਲ੍ਹਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਹੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ‘ਵਿਸ਼ੇਸ਼ ਜਾਂਚ ਟੀਮ‘ ਨੇ ਅਦਾਲਤ ‘ਚ ਚਲਾਨ ਪੇਸ਼ ਕੀਤੇ ਜਾਣ ਦੌਰਾਨ ਦੱਸਿਆ ਹੈ ਕਿ ‘ਬੇਅਦਬੀ ਕਰਨ ਦੇ ਹੁਕਮ ਬਾਕਾਇਦਾ ਡੇਰਾ ਸਿਰਸਾ ਤੋ਼ ਹੀ ਜਾਰੀ ਹੋਏ ਸਨ। ਹਦਾਇਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਇੱਧਰ-ਉੱਧਰ ਖਿੰਡਾ ਦਿੱਤੇ ਜਾਣ। ਇਸ ਲਈ ਅਮਰਦੀਪ ਸਿੰਘ ਤੇ ਮਿੱਠੂ ਨਾਂਅ ਦੇ ਵਿਅਕਤੀਆਂ ਦੀ ਡਿਊਟੀ ਲਾਈ ਗਈ ਸੀ ਤੇ ਸੱਤਾ ਅਤੇ ਦਵਿੰਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਣ ਦਾ ਇੰਤਜ਼ਾਮ ਕੀਤਾ ਸੀ।‘ ਚਲਾਨ ਪੰਜ ਮੁਲਜ਼ਮਾਂ ਵਿਰੁੱਧ ਪੇਸ਼ ਕੀਤੇ ਗਏ ਜਿਨ੍ਹਾਂ ‘ਚੋਂ ਮੁੱਖ ਸਾਜਿ਼ਸ਼-ਘਾੜਾ ਪ੍ਰਿਥੀ ਸਿੰਘ ਵੀ ਸ਼ਾਮਲ ਹੈ, ਜੋ ਮੋਗਾ ਜਿ਼ਲ੍ਹੇ ਦੇ ਪਿੰਡ ਮੱਲਕੇ ਵਿੱਚ ਇਹ ਘਿਨਾਉਣਾ ਜੁਰਮ ਕਰਨ ਲਈ ਜਿ਼ੰਮੇਵਾਰ ਸੀ। ਡੇਰਾ ਸਿਰਸਾ ਤੋਂ ਹਦਾਇਤਾਂ ਸਿੱਧੀਆਂ ਇਸੇ ਕੋਲ ਪੁੱਜੀਆਂ ਸਨ। ਇਸ ਮਾਮਲੇ ਦੇ ਤਿੰਨ ਪ੍ਰਮੁੱਖ ਮੁਲਜ਼ਮ ਪ੍ਰਦੀਪ ਕਲੇਰ, ਸੰਦੀਪ ਬਰੇਟਾ ਤੇ ਹਰਸ਼ ਧੂਰੀ ਹਾਲੇ ਤੱਕ ਭਗੌੜੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰ ‘ਤੇ ਉਨ੍ਹਾਂ ਵਿਰੁੱਧ ਵੱਖਰੇ ਚਲਾਨ ਪੇਸ਼ ਹੋਣਗੇ।
– ਹਿੰਦੁਸਤਾਨ ਟਾਈਮਜ਼

Total Views: 118 ,
Real Estate