ਦਿੱਲੀ ਦੇ ਕਾਂਗਰਸ ਪ੍ਰਧਾਨ ਦਾ ਅਸਤੀਫਾ

ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਾਂਗਰਸੀ ਆਗੂ ਅਜੈ ਮਾਕਨ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮਾਕਨ ਨੇ ਸਿਹਤ ਕਾਰਨਾਂ ਕਾਰਨ ਅਸਤੀਫ਼ਾ ਦਿੱਤਾ ਹੈ, ਪਰ ਖ਼ਬਰਾਂ ਹਨ ਕਿ ਉਹ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੇ ਸੰਭਾਵੀ ਗੱਠਜੋੜ ਦੇ ਖ਼ਿਲਾਫ਼ ਸਨ।
ਇਸੇ ਦੌਰਾਨ ਹੁਣ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਿਸ਼ਤ ਸਮੇਤ ਯੋਗਾਨੰਦ ਸ਼ਾਸਤਰੀ, ਰਾਜ ਕੁਮਾਰ ਚੌਹਾਨ, ਹਾਰੂਨ ਯੂਸਫ ਤੇ ਚੱਤਰ ਸਿੰਘ ਵਿਚੋਂ ਕਿਸੇ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਮਾਕਨ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਬਹੁਤ ਕੰਮ ਕਰਨਾ ਹੈ ਤੇ ਇਸ ਲਈ ਸੂਬਾ ਪ੍ਰਧਾਨ 100 ਫ਼ੀਸਦੀ ਤੰਦਰੁਸਤ ਹੋਣਾ ਚਾਹੀਦਾ ਹੈ। ਉਨ੍ਹਾਂ ਹੁਣ ਪਾਰਟੀ ਲਈ ਕੰਮ ਕਰਨ ਦਾ ਇਰਾਦਾ ਜ਼ਾਹਿਰ ਕੀਤਾ।
ਉਧਰ, ਸ਼ੀਲਾ ਦੀਕਿਸ਼ਤ ਵੱਲੋਂ ‘ਆਪ’ ਨਾਲ ਗੱਠਜੋੜ ਬਾਰੇ ਸਪਸ਼ਟ ਮਨ੍ਹਾਂ ਨਹੀਂ ਕੀਤਾ ਗਿਆ ਤੇ ਉਨ੍ਹਾਂ ਹਾਈ ਕਮਾਂਡ ਦੇ ਪਾਲੇ ਵਿੱਚ ਗੇਂਦ ਸੁੱਟ ਦਿੱਤੀ ਹੈ।

Total Views: 48 ,
Real Estate