ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾਂ ਦੇ ਚੁੰਗਲ ‘ਚੋਂ ਕੱਢਣ ਲਈ ਜੱਥੇਬੰਦੀ ਬਣਾਈ ਜਾਵੇਗੀ, ਪਰ ਖ਼ੁਦ ਚੋਣ ਨਹੀਂ ਲੜਾਗਾ -ਫੂਲਕਾ

ਆਪ ਪਾਰਟੀ ਛੱਡ ਚੁੱਕੇ ਐੱਚ ਐੱਸ ਫੂਲਕਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਚੱਲੇ ਅੰਦੋਲਨ ਨੇ ਸਮੇਂ ਦੀਆਂ ਸਰਕਾਰਾਂ ਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਸ ਅੰਦੋਲਨ ਨੂੰ ਕਿਸੇ ਰਾਜਨੀਤਕ ਪਾਰਟੀ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਦਰੁਸਤ ਨਹੀਂ ਸੀ।ਦਿੱਲੀ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇੱਕ ਵਾਰ ਫਿਰ ਉਹੋ ਜਿਹਾ ਅੰਦੋਲਨ ਦੋਬਾਰਾ ਸ਼ੁਰੂ ਹੋਵੇ, ਜਿਹੋ ਜਿਹਾ ਅੰਨਾ ਹਜ਼ਾਰੇ ਹੁਰਾਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਸੀ। ਫੂਲਕਾ ਨੇ ਕਿਹਾ ਕਿ ਅਜਿਹੀ ਮੁਹਿੰਮ ਵਿੱਢਣ ਲਈ ਸੰਗਠਨ ਦਾ ਅਰੰਭ ਪੰਜਾਬ ਤੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ‘ਚ ਨਸਿ਼ਆਂ ਵਿਰੁੱਧ ਲੜਨਗੇ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਲੋਕਾਂ ਦੇ ਚੁੰਗਲ ‘ਚੋਂ ਕੱਢਣ ਲਈ ਵੀ ਇੱਕ ਜੱਥੇਬੰਦੀ ਕਾਇਮ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਖ਼ੁਦ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜਨਗੇ ਕਿਉ਼ਕਿ ਉਹ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਬਦਲੇ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ।

Total Views: 116 ,
Real Estate