ਆਸਟ੍ਰੇਲੀਆ ਦਾ ਵਿਕਟੋਰੀਆ ਪ੍ਰਾਂਤ ਹੁਣ ਮੁਲਕ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਇੱਛਕ ਮੌਤ ਨੂੰ ਵਿਧਾਨਕ ਦਰਜਾ ਦੇ ਦਿੱਤਾ ਗਿਆ ਹੈ। ਲਾਇਲਾਜ ਬਿਮਾਰੀ ਤੋਂ ਪੀੜਤ ਵਿਅਕਤੀ ਹੁਣ ਕਾਨੂੰਨੀ ਤੌਰ ’ਤੇ ਆਪਣੇ ਡਾਕਟਰ ਨੂੰ ਜਾਨਲੇਵਾ ਦਵਾਈ ਦੇ ਕੇ ਜ਼ਿੰਦਗੀ ਖ਼ਤਮ ਕਰਨ ਲਈ ਆਖ ਸਕਦੇ ਹਨ। ਇਹ ਕਾਨੂੰਨ ਬੁੱਧਵਾਰ ਤੋਂ ਅਮਲ ’ਚ ਆ ਗਿਆ ਹੈ। ਡਾਕਟਰ ਤੋਂ ਇੱਛਤ ਮੌਤ ਮੰਗਣ ਵਾਲੇ ਮਰੀਜ਼ਾਂ ਨੂੰ 68 ਹੋਰ ਦੂਜੇ ਪੈਮਾਨਿਆਂ ਨੂੰ ਵੀ ਪੂਰਾ ਕਰਨਾ ਹੋਵੇਗਾ। ਸੂਬੇ ਦੇ ਮੁਖੀ ਡੈਨੀਅਲ ਐਂਡਰਿਊ ਨੇ ਕਿਹਾ ਕਿ ਕਰੀਬ 120 ਡਾਕਟਰਾਂ ਨੂੰ ਇਸ ਬਾਬਤ ਸਿਖਲਾਈ ਦਿੱਤੀ ਜਾ ਚੁੱਕੀ ਹੈ। ਵਿਕਟੋਰੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਲੰਮੇ ਸਮੇਂ ਤੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੇ ਵਾਰਸਾਂ ਨੂੰ ਇਹ ਦਿਨ ਸਮਰਪਿਤ ਹੈ ਜੋ ਇਸ ਦੀ ਉਡੀਕ ’ਚ ਸਨ। ਇਸ ਪ੍ਰਬੰਧ ਬਾਰੇ ਹੁਣ ਤਕ 100 ਵਿਅਕਤੀ ਪੁੱਛ-ਗਿੱਛ ਵੀ ਕਰ ਚੁੱਕੇ ਹਨ।
Total Views: 211 ,
Real Estate



















