ਇਹਨਾ ਫਕੀਰਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ

 

ਪ੍ਰਸਿੱਧ ਕਥਾਵਾਚਕ ਗਿਆਨੀ ਲਛਮਣ ਸਿੰਘ ਗੰਧਰਵ ਨੇ ਸੰਕਲਪ ਲਿਆ ਸੀ ਕਿ ਅੱਜ ਤੋਂ ਬਾਅਦ ਕੋਈ ਨੇਤਰਹੀਣ ਸੜਕਾਂ ਤੇ ਭੀਖ ਨਹੀਂ ਮੰਗਦਾ ਨਜ਼ਰ ਨਹੀਂ ਆਵੇਗਾ । ਬਲਕਿ ਪੜ੍ਹ -ਲਿਖ ਕੇ ਸੰਗੀਤ ਸਿੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰੇਗਾ।
ਸੁਖਨੈਬ ਸਿੰਘ ਸਿੱਧੂ
‘ਸੂਰਮਾ’ ਸ਼ਬਦ ਕੁਰਬਾਨੀ ਦਾ ਪ੍ਰਤੀਕ ਹੈ । ਨਿਹੰਗਾਂ ਸਿੰਘ ਦੇ ਗੜਗੱਜ ਬੋਲਿਆਂ ‘ਚ ਅੱਖੋਂ ਮੁਨਾਖੇ ਲੋਕਾਂ ਨੂੰ ਸੂਰਮਾ ਕਿਹਾ ਜਾਂਦਾ ਹੈ। ਇਹਨਾ ਸੂਰਮਿਆਂ ਦੀ ਜੰਗ ਸਾਰੀ ਜਿੰਦਗੀ ਹਰੇਕ ਸਾਹ ਨਾਲ ਚੱਲਦੀ ਹੈ , ਇਹ ਯੋਧੇ ਕਦੇ ਥੱਕਦੇ ਅੱਕਦੇ ਨਹੀਂ ਹਮੇਸ਼ਾ ਮੈਦਾਨ ਜੰਗ ਲਈ ਤਿਆਰ-ਬਰ -ਤਿਆਰ ਨਜ਼ਰ ਆਉਂਦੇ ਹਨ। ਰੇਡੀਓ ਚੰਨ ਪ੍ਰਦੇਸੀ ਦੀ ਟੀਮ ਵਿੱਚ ਦੋ ਅਜਿਹੇ ਯੋਧੇ ਸ਼ਾਮਿਲ ਹਨ ਬਾਈ ਗੁਰਪ੍ਰੀਤ ਸਿੰਘ ਚਹਿਲ ਅਤੇ ਸੰਦੀਪ ਸਿੰਘ ਮਾਛੀਵਾੜਾ । ਇਹਨਾਂ ਦਾ ਪ੍ਰੋਗਰਾਮ ਪੰਜਾਬ ਲਾਈਵ ਬਹੁਤ ਪਾਏਦਾਰ ਹੁੰਦਾ , ਮੈਂ ਅਕਸਰ ਕਹਿੰਦਾ ਮੇਰੇ ਨਾਲ ਵਧੀਆ ਕੰਮ ਮੇਰੇ ਇਹਨਾ ਸਾਥੀਆਂ ਦਾ ਰਹਿੰਦਾ । ਉਹਨਾ ਦੇ ਨੇਤਰਹੀਣ ਹੋਣ ਬਾਰੇ ਮੈਨੂੰ ਪਤਾ ਵੀ ਲੱਗਭਗ ਇੱਕ ਸਾਲ ਬਾਅਦ ਪਤਾ ਲੱਗਿਆ । ਬਾਈ ਗੁਰਪ੍ਰੀਤ ਖੁਦ ਬੀ ਕਲਾਸ ਵਿੱਚ ਆਉਂਦੇ ਜਿੰਨ੍ਹਾਂ ਨੂੰ ਸਿਰਫ਼ ਕੁਝ ਕੁ ਫੁੱਟ ਤੋਂ ਹੀ ਨਜ਼ਰ ਆਉਂਦਾ । ਉਹਨਾ ਦੇ ਪਰਿਵਾਰ ਵਿੱਚ 4 ਤੋਂ ਮੈਂਬਰ ਨੇਤਰਹੀਣ ਜਰੂਰ ਹਨ ਪਰ ਉਹਨਾ ਦੀ ਸੋਚ ਬਹੁਤ ਜਿੰਦਗੀਆਂ ਰੌਸ਼ਨ ਕਰਦੀ ਹੈ । ਸੰਦੀਪ ਸਿੰਘ ਇਹ ਦੁਨੀਆ ਦੇਖਣ ਤੋਂ ਅਸਮਰੱਥ ਹਨ । ਮੈਂ ਜਦੋਂ ਵੀ ਸੰਦੀਪ ਬਾਈ ਨੂੰ ਮਿਲਦਾ ਘੱਟ ਕੇ ਜੱਫੀ ‘ਚ ਲੈ ਕੇ ਉਹਨਾਂ ਦੀ ਸਾਰੀ ਪਾਜਿਟਿਵ ਐਨਰਜੀ ਖਿੱਚਣ ਦੀ ਕੋਸਿ਼ਸ਼ ਕਰਦਾ , ਉਹਨਾਂ ਦਾ ਕੁਝ ਨਹੀਂ ਘੱਟਦਾ ਪਰ ਮੈਂ ਸੱਚੀ ਭਰਿਆ – ਭਰਿਆ ਮਹਿਸੂਸ ਕਰਦਾ । ਇਹ ਉਸਦੀ ਸਖਸ਼ੀਅਤ ਦੀ ਖਿੱਚ ਹੈ ।
ਇਹਨਾ ਦੋਵੇ ਯੋਧਿਆਂ ਨੇ ਇੱਕ ਹੋਰ ਮੁਹਿੰਮ ਵਿੱਢੀ , ਨੇਤਰਹੀਣਾਂ ਲਈ ਖੇਡ ਸਰਗਰਮੀਆਂ ਕਰਵਾਉਣਾ ਅਤੇ ਸਫਲ ਵੀ ਰਹੇ । ਕਦੇ ਪਾਕਿਸਤਾਨ ਕਦੇ ਅਮਰੀਕਾ , ਕਦੇ ਚੰਡੀਗੜ੍ਹ ਅਤੇ ਕਦੇ ਲੁਧਿਆਣੇ ‘ਚ ਗੁਰਪ੍ਰੀਤ ਵਰਗਿਆਂ ਨੇ ਖੇਡ ਪ੍ਰਦਰਸ਼ਨ ਕਰਕੇ ਅਤੇ ਨੇਤਰਹੀਣਾਂ ਦਾ ਉਲੰਪਿਕ ਕਰਵਾ ਕੇ ਦੁਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ।
ਇਸ ਵਾਰ ਸਰਦੀਆਂ ‘ਚ ਅਸੀਂ ਲੁਧਿਆਣੇ ਗਏ ਤਾਂ ਬਾਈ ਗੁਰਪ੍ਰੀਤ ਹੋਰਾਂ ਨੇ ਨੇਤਰਹੀਣ ਆਸ਼ਰਮ ਦੀ ਯਾਤਰਾ ਕਰਾਈ । ਉਹਨਾਂ ਦੱਸਿਆ ਕਿ ਇਸਨੂੰ ‘ਅੰਨ੍ਹਿਆਂ ਦਾ ਗੁਰਦੁਆਰਾ’ ਕਿਹਾ ਜਾਂਦਾ ਹੈ ,ਇਸਦੇ ਹੋਸਟਲ ‘ਚ ਨੇਤਰਹੀਣ ਆਸ਼ਰਮ ਚੱਲ ਰਿਹਾ ਹੈ , ਲੋਕ ਜੋਤਸ਼ੀਆਂ ਦੇ ਕਹਿਣ ‘ਤੇ ‘ਅੰਨ੍ਹਿਆਂ ਨੂੰ ਰੋਟੀ’ ਛਕਾਉਣ ਆਉਂਦੇ ਸਨ, ਜਿਸ ਕਰਕੇ ਇਹਨਾ ਦਾ ਪੇਟ ਭਰਦਾ ਸੀ । ਜੋਤਸ਼ੀਆਂ ਦਾ ਭਾਂਵੇ ਪਾਖੰਡ ਸੀ ਪਰ ਇਹਨਾਂ ਲੋਕਾਂ ਦੀ ਪੇਟ ਭਰ ਜਾਂਦਾ ਸੀ।
ਭਾਰਤੀ ਨੇਤਰਹੀਣ ਸੇਵਕ ਸਮਾਜ ਨਾਂਮੀ ਜਥੇਬੰਦੀ ਵੱਲੋਂ ਇਹ ਆਸ਼ਰਮ ਦਾ ਪ੍ਰਬੰਧ ਦੇਖਿਆ ਜਾਂਦਾ ਹੈ ਹੁਣ ਜਿਸਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਹਿਲ ਹਨ ।
ਉਨ੍ਹਾ ਦੱਸਿਆ 8 ਅਪ੍ਰੈਲ 1964 ਨੂੰ ਇਸ ਸੰਸਥਾ ਦੀ ਨੀਂਹ ਰੱਖਦੇ ਹੋਏ ਪ੍ਰਸਿੱਧ ਕਥਾਵਾਚਕ ਗਿਆਨੀ ਲਛਮਣ ਸਿੰਘ ਗੰਧਰਵ ਨੇ ਸੰਕਲਪ ਲਿਆ ਸੀ ਕਿ ਅੱਜ ਤੋਂ ਬਾਅਦ ਕੋਈ ਨੇਤਰਹੀਣ ਸੜਕਾਂ ਤੇ ਭੀਖ ਨਹੀਂ ਮੰਗਦਾ ਨਜ਼ਰ ਨਹੀਂ ਆਵੇਗਾ । ਬਲਕਿ ਪੜ੍ਹ -ਲਿਖ ਕੇ ਸੰਗੀਤ ਸਿੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰੇਗਾ।
ਹੁਣ ਤਾਂ ਇਸ ਆਸ਼ਰਮ ਵਿੱਚੋਂ ਅਨੇਕਾਂ ਅਜਿਹੇ ਸੂਰਮੇ ਹਨ ਜਿਹੜੇ ਔਕੜਾਂ ਦੇ ਪਹਾੜ ਨਾਲ ਮੱਥਾ ਲਾ ਰਹੇ ਅਤੇ ਕਈ ਚੋਟੀਆਂ ਸਰ ਕਰ ਰਹੇ ਹਨ।
ਜੁਲਾਈ ‘ਚ ਹਰੇਕ ਵਰੇ ਉਹ ਇੱਕ ਸਮਾਗਮ ਕਰਵਾਉਂਦੇ ਹਨ ਜਿਸ ਵਿੱਚ ਇਹਨਾਂ ਸੂਰਮਿਆਂ ਨੂੰ ਸਹਿਯੋਗ ਦਿੱਤਾ ਜਾਂਦਾ । ਜਰੂਰਤਮੰਦਾਂ ਨੂੰ ‘ਸਟਿੱਕ’ , ਸੰਗੀਤ ਸਿੱਖਣ ਲਈ ਹਾਰਮੋਨੀਅਮ ਅਤੇ ਨੇਤਰਹੀਣ ਲੜਕੀਆਂ ਬੀਬੀ ਭਾਨੀ ਇਸਤਰੀ ਨੇਤਰਹੀਣ ਕਿਰਤ ਅਤੇ ਸਿਖਲਾਈ ਸੰਸਥਾ ਰਾਂਹੀ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਸਮਾਨ ਦਿੱਤਾ ਜਾਂਦਾ ਹੈ।
ਇਹਨਾ ਲੋਕਾਂ ਦੀ ਜੁ਼ਬਾਨ ਬਣਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜੇ ਕਰਨ ਲਈ ਬਣਦਾ -ਸਰਦਾ ਸਹਿਯੋਗ ਜਰੂਰ ਪਾਇਆ ਜਾਵੇ ।
ਰੱਬ ਦੇ ਅਸਲ ਫਕੀਰਾਂ ਦੇ ਸਹਿਯੋਗ ਦੇਣ ਲਈ ਤੁਸੀ ਇਹਨਾ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ 0161-2233979
94780 51000 ਤੇ ਸੰਪਰਕ ਕੀਤਾ ਜਾ ਸਕਦਾ ।

Total Views: 105 ,
Real Estate