ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰਿਆ ਹਾਦਸਾ

ਬੇਂਗਲੁਰੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਲੈਂਡਿੰਗ ਦੌਰਾਨ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ‘ਟੇਲਸਟ੍ਰਾਈਕ’ (Tailstrike) ਦੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਅਧਿਕਾਰੀਆਂ ਮੁਤਾਬਕ, ਦਿੱਲੀ ਤੋਂ ਬੇਂਗਲੁਰੂ ਆ ਰਹੀ ਇਹ ਫਲਾਈਟ ਹਾਦਸੇ ਦੇ ਬਾਵਜੂਦ ਸੁਰੱਖਿਅਤ ਰੂਪ ਵਿੱਚ ਲੈਂਡ ਹੋ ਗਈ ਅਤੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਤੇ ਕਰੂ ਮੈਂਬਰ ਬਿਨਾਂ ਕਿਸੇ ਨੁਕਸਾਨ ਦੇ ਆਮ ਤਰੀਕੇ ਨਾਲ ਹੇਠਾਂ ਉਤਰ ਗਏ। ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।’ਟੇਲਸਟ੍ਰਾਈਕ’ ਉਦੋਂ ਹੁੰਦਾ ਹੈ ਜਦੋਂ ਜਹਾਜ਼ ਦੇ ਉਡਾਣ ਭਰਨ (Takeoff) ਜਾਂ ਲੈਂਡਿੰਗ (Landing) ਦੇ ਸਮੇਂ ਉਸ ਦਾ ਪਿਛਲਾ ਹਿੱਸਾ (Tail) ਰਨਵੇਅ ਨਾਲ ਟਕਰਾ ਜਾਂਦਾ ਹੈ। ਅਜਿਹੀ ਘਟਨਾ ਤੋਂ ਬਾਅਦ ਜਹਾਜ਼ ਦੀ ਢਾਂਚਾਗਤ ਜਾਂਚ (Structural Investigation) ਕਰਨੀ ਲਾਜ਼ਮੀ ਹੁੰਦੀ ਹੈ।ਏਅਰ ਇੰਡੀਆ ਦੀ ਇਹ ਫਲਾਈਟ AI2651, ਜੋ ਕਿ ਏ-320 (A320) ਸੀਰੀਜ਼ ਦਾ ਇੱਕ ਨੈਰੋ-ਬਾਡੀ ਏਅਰਬੱਸ ਜਹਾਜ਼ ਹੈ, ਨੂੰ ਟੇਲਸਟ੍ਰਾਈਕ ਤੋਂ ਬਾਅਦ ਬਾਰੀਕੀ ਨਾਲ ਜਾਂਚ ਲਈ ਹਵਾਈ ਅੱਡੇ ‘ਤੇ ਹੀ ਖੜ੍ਹਾ (ਗਰਾਊਂਡਡ) ਕਰ ਦਿੱਤਾ ਗਿਆ ਹੈ।

Total Views: 3 ,
Real Estate