
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦਿਆਂ ਵੀਰਵਾਰ ਨੂੰ ਵੀ ਲੈਬਨਾਨ ’ਤੇ ਹਵਾਈ ਹਮਲੇ ਕੀਤੇ। ਲੰਘੇ ਦਿਨ ਤੋਂ ਜਾਰੀ ਹਮਲਿਆਂ ਵਿੱਚ 300 ਲੋਕ ਮਾਰੇ ਗਏ ਹਨ ਤੇ 1165 ਲੋਕ ਜ਼ਖ਼ਮੀ ਹਨ। ਲੈਬਨਾਨੀ ਅਧਿਕਾਰੀਆਂ ਨੇ ਬੁੱਧਵਾਰ ਦੇ ਹਮਲਿਆਂ ਨੂੰ ‘ਕਤਲੇਆਮ’ ਦੱਸਦਿਆਂ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਨੇ ਹਮਲਿਆਂ ਨੂੰ ਕੌਮਾਂਤਰੀ ਤੇ ਮਾਨਵੀ ਕਾਨੂੰਨਾਂ ਦੀ ‘ਘੋਰ ਉਲੰਘਣਾ’ ਦੱਸਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਫ਼ੌਰੀ ਸ਼ਿਕਾਇਤ ਕਰਨ ਦਾ ਦਾਅਵਾ ਕੀਤਾ ਹੈ। ਸਲਾਮ ਨੇ ਇਜ਼ਰਾਇਲੀ ਹਮਲੇ ਰੋਕਣ ਲਈ ਪਾਕਿਸਤਾਨੀ ਹਮਰੁਤਬਾ ਸ਼ਾਹਬਾਜ਼ ਸ਼ਰੀਫ਼ ਤੋਂ ਵੀ ਮਦਦ ਮੰਗੀ ਹੈ। ਬਰਤਾਨੀਆ ਤੇ ਫਰਾਂਸ ਨੇ ਵੀ ਜੰਗਬੰਦੀ ਦਾ ਘੇਰਾ ਲੈਬਨਾਨ ਤੱਕ ਵਧਾਉਣ ਦੀ ਵਕਾਲਤ ਕੀਤੀ ਹੈ।
Total Views: 11 ,
Real Estate



















