ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ UAE ਪੁਲੀਸ ਨੇ ਹਿਰਾਸਤ ਵਿਚ ਲੈ ਕੇ ਹਵਾਈ ਉਡਾਣ ਵਿਚ ਭਾਰਤ ਭੇਜਿਆ

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਸਨਸਨੀਖੇਜ਼ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਦੇਸ਼ ਨਿਕਾਲੇ ਦੇ ਨਿਯਮਾਂ ਤਹਿਤ ਉਸ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ। ਪੁਲੀਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬਠਿੰਡਾ ਪੁਲੀਸ ਦੀ ਇੱਕ ਟੀਮ ਜਿਸ ਦੀ ਅਗਵਾਈ ਡੀਐਸਪੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ, ਨੇ ਯੂਏਈ ਦੇ ਅਧਿਕਾਰੀਆਂ ਤੋਂ ਮੁਲਜ਼ਮ ਦੀ ਹਿਰਾਸਤ ਲੈ ਲਈ ਹੈ। ਉਹ ਫਲਾਈਟ ਵਿੱਚ ਸਵਾਰ ਹੋ ਚੁੱਕਾ ਹੈ । ਮਹਿਰੋਂ ਨੂੰ ਇਸ ਸਾਲ ਜਨਵਰੀ ਵਿੱਚ ਸ਼ਾਰਜਾਹ ਪੁਲੀਸ ਨੇ ਵੀਜ਼ੇ ਨਾਲ ਸਬੰਧਤ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਸੀ ਪਰ ਉਸ ਦੇ ਦੇਸ਼ ਨਿਕਾਲੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਵਿੱਚ ਸਮਾਂ ਲੱਗ ਗਿਆ ਸੀ।

Total Views: 9 ,
Real Estate