ਨਦੀ ਵਿੱਚ ਡਿੱਗੀ ਬੱਸ, 23 ਮੌਤਾਂ, 11 ਲੋਕਾਂ ਨੇ ਤੈਰ ਕੇ ਬਚਾਈ ਜਾਨ

ਬੰਗਲਾਦੇਸ਼ ਵਿੱਚ ਇੱਕ ਯਾਤਰੀ ਬੱਸ ਪਦਮਾ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। ਗਿਆਰਾਂ ਯਾਤਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਗਏ। ਬੱਸ ਵਿੱਚ ਲਗਭਗ 40 ਲੋਕ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਹੋਇਆ। ਹਾਦਸਾ ਰਾਜਬਾੜੀ ਜ਼ਿਲ੍ਹੇ ਦੇ ਦੌਲਾਦੀਆ ਟਰਮੀਨਲ ‘ਤੇ ਵਾਪਰਿਆ। ਬੱਸ ਇੱਕ ਕਿਸ਼ਤੀ ‘ਤੇ ਚੜ੍ਹ ਰਹੀ ਸੀ ਉਦੋਂ ਹੀ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਨਦੀ ਵਿੱਚ ਡਿੱਗ ਗਈ। ਬੰਗਲਾਦੇਸ਼ ਵਿੱਚ, ਕਿਸ਼ਤੀਆਂ ਦੀ ਵਰਤੋਂ ਬੱਸਾਂ ਅਤੇ ਵਾਹਨਾਂ ਨੂੰ ਦਰਿਆਵਾਂ ਪਾਰ ਕਰਵਾਉਣ ਲਈ ਕੀਤੀ ਜਾਂਦੀ ਹੈ।

Total Views: 29 ,
Real Estate