ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅਖ਼ਬਾਰਾਂ ਵਿੱਚੋਂ ਇੱਕ ‘ਵਾਸ਼ਿੰਗਟਨ ਪੋਸਟ’ ਵਿੱਤੀ ਸੰਕਟ ਦੇ ਚਲਦਿਆਂ ਆਪਣੇ ਸਟਾਫ਼ ਵਿੱਚ ਵੱਡੀ ਕਟੌਤੀ ਕਰਨ ਜਾ ਰਿਹਾ ਹੈ। ਨਿਊ ਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਅਦਾਰੇ ਨੂੰ ਹੋ ਰਹੇ ਭਾਰੀ ਘਾਟੇ ਕਾਰਨ ਮੈਨੇਜਮੈਂਟ ਨੇ ਲਗਭਗ 30 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਅਖ਼ਬਾਰ ਦੇ ਨਿਊਜ਼ਰੂਮ ਦੇ ਕੁੱਲ 800 ਪੱਤਰਕਾਰਾਂ ਵਿੱਚੋਂ 300 ਤੋਂ ਵੱਧ ਪੱਤਰਕਾਰਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਖੇਡਾਂ, ਸਥਾਨਕ ਖ਼ਬਰਾਂ ਅਤੇ ਅੰਤਰਰਾਸ਼ਟਰੀ ਕਵਰੇਜ ਕਰਨ ਵਾਲੇ ਵਿਭਾਗ ਇਸ ਫ਼ੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਸੰਪਾਦਕੀ ਸਟਾਫ਼ ਦੇ ਨਾਲ-ਨਾਲ ਕਾਰੋਬਾਰੀ ਵਿਭਾਗ ਦੇ ਕਰਮਚਾਰੀਆਂ ‘ਤੇ ਵੀ ਗਾਜ਼ ਡਿੱਗੇਗੀ।ਅਖ਼ਬਾਰ ਦੇ ਮਾਲਕ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ਼ ਬੇਜ਼ੋਸ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਬੇਜ਼ੋਸ ਦੀ ਮਾਲਕੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਖ਼ਬਾਰ ਨੇ ਕਾਫੀ ਤਰੱਕੀ ਕੀਤੀ ਸੀ, ਪਰ ਉਹ ਡਿਜ਼ੀਟਲ ਯੁੱਗ ਵਿੱਚ ਅਜਿਹਾ ਮਾਡਲ ਤਿਆਰ ਕਰਨ ਵਿੱਚ ਅਸਫ਼ਲ ਰਹੇ ਹਨ ਜੋ ਲੰਬੇ ਸਮੇਂ ਤੱਕ ਮੁਨਾਫ਼ਾ ਦੇ ਸਕੇ।
‘ਵਾਸ਼ਿੰਗਟਨ ਪੋਸਟ’ ਵਿੱਤੀ ਸੰਕਟ ਦੇ ਚਲਦਿਆਂ ਆਪਣੇ ਸਟਾਫ਼ ਵਿੱਚ ਵੱਡੀ ਕਟੌਤੀ ਕਰਨ ਜਾ ਰਿਹਾ
Total Views: 52 ,
Real Estate
















