ਢਿੱਗਾਂ ਡਿੱਗਣ ਕਾਰਨ 17 ਮੌਤਾਂ; 80 ਲਾਪਤਾ

ਇੰਡੋਨੇਸ਼ੀਆ ਵਿੱਚ ਪੱਛਮੀ ਜਾਵਾ ਸੂਬੇ ਵਿੱਚ ਇੱਕ ਪਹਾੜੀ ਖੇਤਰ ਵਿੱਚ ਢਿੱਗਾਂ ਡਿੱਗਣ ਕਾਰਨ 80 ਜਣੇ ਲਾਪਤਾ ਹੋ ਗਏ ਜਿਨ੍ਹਾਂ ਵਿਚ ਇੰਡੋਨੇਸ਼ਿਆਈ ਕੁਲੀਨ ਮਰੀਨ ਫੋਰਸ ਦੇ 19 ਮੈਂਬਰ ਵੀ ਸ਼ਾਮਲ ਹਨ। ਇਹ ਫੌਜੀ ਸਖ਼ਤ ਹਾਲਾਤ ਅਤੇ ਭਾਰੀ ਮੀਂਹ ਵਿੱਚ ਸਿਖਲਾਈ ਲੈ ਰਹੇ ਸਨ ਜਦੋਂ ਬੁਰਾਂਗਰਾਂਗ ਦੀਆਂ ਢਲਾਣਾਂ ’ਤੇ ਪਾਸੀਰ ਲੰਗੂ ਪਿੰਡ ਵਿੱਚ ਜ਼ਮੀਨ ਖਿਸਕ ਗਈ ਜਿਸ ਕਾਰਨ ਉਨ੍ਹਾਂ ਦਾ ਕੈਂਪ ਨੁਕਸਾਨਿਆ ਗਿਆ ਤੇ 34 ਘਰਾਂ ਨੂੰ ਨੁਕਸਾਨ ਪੁੱਜਿਆ।ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ 17 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

Total Views: 76 ,
Real Estate