ਮਨਾਲੀ ਵਿੱਚ ਭਾਰੀ ਬਰਫਬਾਰੀ, ਵੱਡੀ ਗਿਣਤੀ ਸੈਲਾਨੀ ਫਸੇ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਪ੍ਰਸਿੱਧ ਸੈਰ-ਸਪਾਟਾ ਸਥਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਈ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਦੂਜੇ ਪਾਸੇ ਰਾਸ਼ਟਰੀ ਰਾਜਮਾਰਗ-3 ਨੂੰ ਸੋਲਾਂਗ ਨਾਲਾ ਤੱਕ ਸਾਫ਼ ਕਰ ਦਿੱਤਾ ਗਿਆ ਹੈ ਤੇ ਇੱਥੇ ਸਿਰਫ ਹਲਕੇ ਵਾਹਨਾਂ ਨੂੰ ਅੱਗੇ ਜਾਣ ਦੀ ਆਗਿਆ ਹੈ। ਇਸ ਰੂਟ ’ਤੇ ਬੱਸ ਸੇਵਾਵਾਂ ਠੱਪ ਹਨ ਅਤੇ ਮਨਾਲੀ ਤੋਂ ਲਗਪਗ 16 ਕਿਲੋਮੀਟਰ ਦੂਰ ਪਟਲੀਕਾਹੁਲ ਤੱਕ ਬੱਸਾਂ ਚੱਲ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 27 ਜਨਵਰੀ ਨੂੰ ਭਾਰੀ ਬਰਫਬਾਰੀ ਪਵੇਗੀ। ਪੁਲੀਸ ਨੇ ਵੀ ਸੈਲਾਨੀਆਂ ਨੂੰ ਕਿਹਾ ਹੈ ਕਿ ਉਹ ਮੌਸਮ ਸਾਫ ਹੋਣ ਦਾ ਇੰਤਜ਼ਾਰ ਕਰਨ ਤੇ ਇਸ ਤੋਂ ਬਾਅਦ ਹੀ ਸ਼ਿਮਲਾ ਤੇ ਮਨਾਲੀ ਨੇੜਲੇ ਖੇਤਰਾਂ ਵੱਲ ਆਉਣ।

Total Views: 57 ,
Real Estate