ਕੈਨੇਡਾ 10 ਹਜ਼ਾਰ ਬਜ਼ੁਰਗਾਂ ਨੂੰ ਸੱਦਾ ਦੇਵੇਗਾ, ਪਰ ਨਵੀਆਂ ਅਰਜ਼ੀਆਂ ਨਹੀਂ ਲਵੇਗਾ

ਕੈਨੇਡਾ ਦਾ ਆਵਾਸ ਵਿਭਾਗ ਪਰਿਵਾਰ ਮਿਲਾਨ ਯੋਜਨਾ ਤਹਿਤ ਇਸ ਸਾਲ ਨਵੀਆਂ ਅਰਜ਼ੀਆਂ ਨਹੀਂ ਲਵੇਗਾ ਪਰ ਪਿਛਲੇ ਸਾਲਾਂ ਵਿੱਚ ਆਈਆਂ ਅਰਜ਼ੀਆਂ ’ਚੋਂ ਦਸ ਹਜ਼ਾਰ ਅਰਜ਼ੀਕਾਰਾਂ ਨੂੰ ਸੱਦਾ ਦੇਵੇਗਾ ਕਿ ਉਹ ਆਪਣੇ ਮਾਪਿਆਂ ਨੂੰ ਸੱਦਣ ਲਈ ਬਾਕੀ ਸ਼ਰਤਾਂ ਪੂਰੀਆਂ ਕਰਨ। ਇਹ ਸੱਦੇ ਕਦੋਂ ਤੱਕ ਭੇਜੇ ਜਾਣਗੇ, ਵਿਭਾਗ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਯੋਜਨਾ ਤਹਿਤ ਕੈਨੇਡਾ ਆ ਕੇ ਪੱਕੇ ਤੌਰ ’ਤੇ ਵਸੇ ਲੋਕ ਆਪਣੇ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਆਪਣੇ ਕੋਲ ਪੱਕੇ ਤੌਰ ’ਤੇ ਸੱਦ ਸਕਦੇ ਹਨ।

Total Views: 35 ,
Real Estate