ਅਮਰੀਕਾ ‘ਚ ਨਸ਼ਾ ਤਸਕਰੀ ਦੇ ਵੱਡੇ ਮਾਮਲੇ ‘ਚ ਦੋ ਪੰਜਾਬੀ ਗ੍ਰਿਫ਼ਤਾਰ

ਅਮਰੀਕਾ ’ਚ ਅਧਿਕਾਰੀਆਂ ਨੇ ਕੋਕੀਨ ਤਸਕਰੀ ਦੇ ਇਕ ਵੱਡੇ ਮਾਮਲੇ ’ਚ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਗ੍ਰਿਹ ਸੁਰੱਖਿਆ ਵਿਭਾਗ (ਡੀਐੱਚਐੱਸ) ਮੁਤਾਬਕ ਇੰਡੀਆਨਾ ਸੂਬੇ ’ਚ ਇਕ ਸੈਮੀ ਟਰੱਕ ਤੋਂ 309 ਪੌਂਡ ਕੋਕੀਨ ਬਰਾਮਦ ਕੀਤੀ ਗਈ। ਇਹ ਖੇਪ ਟਰੱਕ ਦੇ ਸਲੀਪਰ ਬਰਥ ’ਚ ਲੁਕਾ ਕੇ ਲਿਜਾਈ ਜਾ ਰਹੀ ਸੀ। ਸੰਯੁਕਤ ਰਾਜ ਅਮਰੀਕਾ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਦੱਸਿਆ ਕਿ ਚਾਰ ਜਨਵਰੀ ਨੂੰ ਗੁਰਪ੍ਰੀਤ ਸਿੰਘ (25) ਤੇ ਜਸਵੀਰ ਸਿੰਘ (30) ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ। ਦੋਵੇਂ ਅਮਰੀਕਾ ’ਚ ਟਰੱਕ ਚਲਾਉਂਦੇ ਹਨ।

Total Views: 6 ,
Real Estate