ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਵਜੋਂ ਡੈਲਸੀ ਰੋਡਰਿਗਜ਼ ਨੇ ਚੁੱਕੀ ਸਹੁੰ

ਵੈਨੇਜ਼ੁਏਲਾ ਦੀ ਸਾਬਕਾ ਉਪ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਦੇਸ਼ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਡੈਲਸੀ ਰੋਡਰਿਗਜ਼ ਨੂੰ ਵੈਨੇਜ਼ੁਏਲਾ ਦੀ ਸੰਸਦ ਵਿੱਚ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਗਈ। ਡੈਲਸੀ ਰੋਡਰਿਗਜ਼ ਨੂੰ ਨੈਸ਼ਨਲ ਅਸੈਂਬਲੀ ਦੇ ਨੇਤਾ ਜੋਰਜ ਰੋਡਰਿਗਜ਼ ਨੇ ਸਹੁੰ ਚੁਕਾਈ। ਉਨ੍ਹਾਂ ਨੂੰ ਸੋਮਵਾਰ (ਸਥਾਨਕ ਸਮੇਂ) ਦੁਪਹਿਰ ਨੂੰ ਸਹੁੰ ਚੁਕਾਈ ਗਈ।ਨੈਸ਼ਨਲ ਅਸੈਂਬਲੀ ਦੇ ਸਾਹਮਣੇ ਬੋਲਦਿਆਂ, ਉਸਨੇ ਅਮਰੀਕੀ ਫੌਜੀ ਕਾਰਵਾਈ ਨੂੰ ਵੈਨੇਜ਼ੁਏਲਾ ਦੇ ਲੋਕਾਂ ਵਿਰੁੱਧ ਅੱਤਿਆਚਾਰ ਦੱਸਿਆ ਅਤੇ ਉਸਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਮਾਦੁਰੋ-ਫਲੋਰੇਸ ਨੂੰ ਇੱਕ ਹੀਰੋ ਕਿਹਾ। ਉਨ੍ਹਾਂ ਕਿਹਾ ਕਿ “ਮੈਂ ਸਾਡੇ ਦੇਸ਼ ‘ਤੇ ਗੈਰ-ਕਾਨੂੰਨੀ ਫੌਜੀ ਹਮਲੇ ਤੋਂ ਬਾਅਦ ਵੈਨੇਜ਼ੁਏਲਾ ਦੇ ਲੋਕਾਂ ‘ਤੇ ਹੋਏ ਅੱਤਿਆਚਾਰਾਂ ‘ਤੇ ਸੋਗ ਪ੍ਰਗਟ ਕਰਦੀ ਹਾਂ। ਮੈਂ ਦੋ ਨਾਇਕਾਂ ਦੇ ਅਗਵਾ ਹੋਣ ‘ਤੇ ਵੀ ਸੋਗ ਪ੍ਰਗਟ ਕਰਦੀ ਹਾਂ।” ਡੈਲਸੀ ਰੋਡਰਿਗਜ਼ ਨੇ ਕਿਹਾ ਕਿ ਉਸਨੇ ਭਾਰੀ ਮਨ ਨਾਲ ਇਹ ਜ਼ਿੰਮੇਵਾਰੀ ਸਵੀਕਾਰ ਕੀਤੀ।

Total Views: 67 ,
Real Estate