New Year’s celebrations ਮੌਕੇ ਸਵਿਟਜ਼ਰਲੈਂਡ ’ਚ ਧਮਾਕਾ

ਸਵਿਟਜ਼ਰਲੈਂਡ ਦੇ ਮਸ਼ਹੂਰ ਲਗਜ਼ਰੀ ਸਕੀ ਰਿਜ਼ਾਰਟ ਸ਼ਹਿਰ ਕ੍ਰਾਂਸ-ਮੋਂਟਾਨਾ ਵਿੱਚ ਵੀਰਵਾਰ ਸਵੇਰੇ ਇੱਕ ਬਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਵਿਸ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਵਿਟਜ਼ਰਲੈਂਡ ਦੇ ਦੱਖਣ-ਪੱਛਮੀ ਇਲਾਕੇ ਵਾਲੇਸ ਕੈਂਟਨ ਦੇ ਪੁਲਿਸ ਬੁਲਾਰੇ ਗਾਏਤਾਨ ਲਾਥੀਅਨ ਨੇ ਦੱਸਿਆ ਕਿ ਵਿਸਫੋਟ ਕਿਸ ਕਾਰਨ ਹੋਇਆ, ਇਸ ਸਬੰਧੀ ਫਿਲਹਾਲ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ।

Total Views: 54 ,
Real Estate