ਸਾਊਥ ਆਸਟਰੇਲੀਆ ਪੁਲੀਸ ਨੇ ਐਡੀਲੇਡ ਦੇ ਉੱਤਰ ਇਲਾਕੇ ਵਿੱਚੋਂ ਭਾਰਤੀ ਮੂਲ ਦੇ 42 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸਾਊਥ ਆਸਟਰੇਲੀਆ ਪੁਲੀਸ ਨੂੰ 21 ਦਸੰਬਰ 2025 ਨੂੰ ਰਾਤ ਵੇਲੇ ਐਡੀਲੇਡ ਦੇ ਉੱਤਰ ਇਲਾਕੇ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲੀ ਜਿਸ ’ਤੇ ਪੁਲੀਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਤਾਂ ਭਾਰਤੀ ਮੂਲ ਦੀ 36 ਸਾਲਾ ਔਰਤ ਸੁਪ੍ਰਿਆ ਠਾਕੁਰ ਆਪਣੇ ਹੀ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਮਿਲੀ। ਐਮਰਜੈਂਸੀ ਸੇਵਾਵਾਂ ਵੱਲੋਂ ਉਸ ਨੂੰ ਬਚਾਉਣ ਲਈ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਬਾਅਦ ਵਿਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਖਣ ਆਸਟਰੇਲੀਆ ਪੁਲੀਸ ਨੇ ਸੁਪ੍ਰਿਆ ਠਾਕੁਰ ਦੀ ਹੱਤਿਆ ਦੇ ਦੋਸ ਹੇਠ ਉਸ ਦੇ ਪਤੀ ਵਿਕਰਾਂਤ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਵਿਕਰਾਂਤ ਠਾਕੁਰ ਨੂੰ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਵਿਕਰਾਂਤ ਠਾਕੁਰ ਨੂੰ ਮਾਮਲੇ ਦੀ ਹੋਰ ਜਾਂਚ ਲਈ ਭੇਜੇ ਸਬੂਤਾਂ ਦੀ ਰਿਪੋਰਟ ਆਉਣ ਤੱਕ ਅਪਰੈਲ 2026 ਤੱਕ ਪੁਲੀਸ ਰਿਮਾਂਡ ਤੇ ਪੁਲੀਸ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ।
ਐਡੀਲੇਡ : ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
Total Views: 9 ,
Real Estate


















