ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ‘ਮਦਰਾਸ ਯੂਨੀਵਰਸਿਟੀ (ਤਾਮਿਲਨਾਡੂ) ਸੋਧ ਬਿੱਲ’ ਵਾਪਸ ਮੋੜ ਦਿੱਤਾ ਹੈ। ਇਸ ਬਿੱਲ ਰਾਹੀਂ ਸੂਬਾ ਸਰਕਾਰ ਉਪ ਕੁਲਪਤੀ ਦੀ ਨਿਯੁਕਤੀ ਦਾ ਅਧਿਕਾਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਸੀ।ਤਾਮਿਲਨਾਡੂ ਵਿਧਾਨ ਸਭਾ ਨੇ ਅਪਰੈਲ 2022 ਵਿੱਚ ਇਹ ਬਿੱਲ ਪਾਸ ਕਰ ਕੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਸੀ। ਇਸ ਦਾ ਮਕਸਦ 168 ਸਾਲ ਪੁਰਾਣੀ ਯੂਨੀਵਰਸਿਟੀ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਸੀ, ਜੋ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਉਪ ਕੁਲਪਤੀ ਤੋਂ ਬਿਨਾ ਚੱਲ ਰਹੀ ਹੈ। ਇਸ ਬਿੱਲ ਦਾ ਉਦੇਸ਼ ‘ਮਦਰਾਸ ਯੂਨੀਵਰਸਿਟੀ ਐਕਟ’ ਵਿੱਚ ਸੋਧ ਕਰਨਾ ਸੀ, ਤਾਂ ਜੋ ਉਪ ਕੁਲਪਤੀ ਨੂੰ ਨਿਯੁਕਤ ਕਰਨ ਅਤੇ ਹਟਾਉਣ ਦੀ ਸ਼ਕਤੀ ਰਾਜਪਾਲ ਜੋ ਇਸ ਸਮੇਂ ਯੂਨੀਵਰਸਿਟੀ ਦੇ ਐਕਸ-ਆਫ਼ਿਸ਼ਿਓ ਚਾਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ, ਤੋਂ ਲੈ ਕੇ ਸੂਬਾ ਸਰਕਾਰ ਨੂੰ ਦਿੱਤੀ ਜਾ ਸਕੇ। ਇਸ ਵਾਸਤੇ ਐਕਟ ਵਿੱਚ ‘ਚਾਂਸਲਰ’ ਸ਼ਬਦ ਦੀ ਥਾਂ ‘ਸਰਕਾਰ’ ਸ਼ਬਦ ਨੂੰ ਬਦਲਣ ਦੀ ਤਜਵੀਜ਼ ਰੱਖੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਇਸ ਬਿੱਲ ਨੂੰ ਮੁੜ ਤੋਂ ਵਿਚਾਰਨ ਲਈ ਵਿਧਾਨ ਸਭਾ ਨੂੰ ਵਾਪਸ ਭੇਜ ਦਿੱਤਾ ਹੈ।
ਉਪ ਕੁਲਪਤੀ ਦੀ ਨਿਯੁਕਤੀ ਦਾ ਮਸਲਾ : ਰਾਸ਼ਟਰਪਤੀ ਨੇ ’ਵਰਸਿਟੀ ਸੋਧ ਬਿੱਲ ਵਾਪਸ ਮੋੜਿਆ
Total Views: 55 ,
Real Estate



















