ਤੁਰਕੀ ‘ਚ ਵੱਡਾ ਜਹਾਜ਼ ਹਾਦਸਾ, ਲੀਬੀਆ ਦੇ ਫੌਜ ਮੁਖੀ ਸਣੇ 7 ਲੋਕਾਂ ਦੀ ਮੌਤ

ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਮੰਗਲਵਾਰ ਸ਼ਾਮ ਇੱਕ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਲੀਬੀਆ ਦੇ ਫੌਜ ਮੁਖੀ ਮੁਹੰਮਦ ਅਲੀ ਅਹਿਮਦ ਅਲ-ਹੱਦਾਦ ਸਣੇ ਕੁੱਲ 7 ਲੋਕਾਂ ਦੀ ਮੌਤ ਹੋ ਗਈ।ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੀਬੀਆਈ ਵਫ਼ਦ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਆਪਣੇ ਦੇਸ਼ ਪਰਤ ਰਿਹਾ ਸੀ।ਲੀਬੀਆਈ ਵਫ਼ਦ ਨੂੰ ਲੈ ਕੇ ਜਾ ਰਹੇ ‘ਫਾਲਕਨ-50’ਸ਼੍ਰੇਣੀ ਦੇ ਨਿੱਜੀ ਜੈੱਟ ਨੇ ਮੰਗਲਵਾਰ ਸ਼ਾਮ ਕਰੀਬ 8:30 ਵਜੇ ਅੰਕਾਰਾ ਦੇ ਏਸੇਨਬੋਗਾ ਏਅਰਪੋਰਟ ਤੋਂ ਉਡਾਣ ਭਰੀ ਸੀ। ਉਡਾਣ ਭਰਨ ਦੇ ਮਹਿਜ਼ 40 ਮਿੰਟ ਬਾਅਦ ਹੀ ਏਅਰ ਟ੍ਰੈਫਿਕ ਕੰਟਰੋਲਨਾਲ ਜਹਾਜ਼ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।ਰਡਾਰ ਤੋਂ ਗਾਇਬ ਹੋਣ ਤੋਂ ਠੀਕ ਪਹਿਲਾਂ ਪਾਇਲਟ ਨੇ ਅੰਕਾਰਾ ਦੇ ਦੱਖਣ ਵਿੱਚ ਸਥਿਤ ਹਾਯਮਾਨਾ ਜ਼ਿਲ੍ਹੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਦਾ ਸਿਗਨਲ ਭੇਜਿਆ ਸੀ। ਸਥਾਨਕ ਸੀਸੀਟੀਵੀ ਫੁਟੇਜ ਵਿੱਚ ਉਸ ਵੇਲੇ ਅਸਮਾਨ ਵਿੱਚ ਤੇਜ਼ ਰੌਸ਼ਨੀ ਅਤੇ ਸੰਭਾਵਿਤ ਧਮਾਕਾ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਲਬੇ ਨੂੰ ਬਰਾਮਦ ਕੀਤਾ।

Total Views: 58 ,
Real Estate