ਫਰਾਂਸ ਦੀਆਂ ਸੜਕਾਂ ਉੱਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਫਲ ਅਤੇ ਸਬਜ਼ੀਆਂ ਨੂੰ ਸੜਕਾਂ ‘ਤੇ ਸੁੱਟ ਦਿੱਤਾ ਅਤੇ ਬੈਰੀਕੇਡਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਕਿਸਾਨ ਕਈ ਦਿਨਾਂ ਤੋਂ ਸੜਕਾਂ ਉੱਤੇ ਉਤਰੇ ਹੋਏ ਹਨ।19 ਦਸੰਬਰ ਨੂੰ ਫਰਾਂਸ ਦੇ ਐਵੀਗਨਨ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਉੱਗੇ ਫਲ ਤੇ ਸਬਜ਼ੀਆਂ ਨੂੰ ਤਬਾਹ ਕਰ ਦਿੱਤਾ। ਇੱਥੇ ਕਿਸਾਨਾਂ ਨੇ ਇੱਕ ਪ੍ਰਸ਼ਾਸਕੀ ਇਮਾਰਤ ਦੇ ਬਾਹਰ ਕੁਝ ਵਾਹਨਾਂ ਨੂੰ ਵੀ ਅੱਗ ਲਗਾਈ ਗਈ। ਕਿਸਾਨ ਟਰੈਕਟਰ ਲੈ ਕੇ ਇੱਥੇ ਸੜਕਾਂ ਉੱਤੇ ਉਤਰੇ ਹੋਏ ਹਨ।ਫਰਾਂਸ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਪਿੱਛੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਹੈ, ਜਿਸ ਕਾਰਨ ਪ੍ਰਭਾਵਿਤ ਪਸ਼ੂਆਂ ਨੂੰ ਮਾਰਿਆ ਜਾ ਰਿਹਾ ਹੈ।ਕਿਸਾਨ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਖੇਤੀਬਾੜੀ ਸੈਕਟਰ ਨੂੰ ਵੱਡਾ ਘਾਟਾ ਪਵੇਗਾ। ਫਰਾਂਸੀਸੀ ਨਿਯਮਾਂ ਅਨੁਸਾਰ ਜਦੋਂ ਵੀ ਕੋਈ ਅਜਿਹੀ ਬਿਮਾਰੀ ਫੈਲਦੀ ਹੈ ਤਾਂ ਪ੍ਰਭਾਵਿਤ ਪਸ਼ੂਆਂ ਨੂੰ ਮਾਰਨਾ ਪੈਂਦਾ ਹੈ।ਹਾਲਾਂਕਿ ਕੁਝ ਯੂਨੀਅਨਾਂ ਇਸ ਨੂੰ ਇੱਕ ਜ਼ਾਲਮ ਕਦਮ ਮੰਨਦੀਆਂ ਹਨ। ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ 3000 ਪਸ਼ੂਆਂ ਨੂੰ ਮਾਰਿਆ ਜਾ ਚੁੱਕਿਆ ਹੈ।
ਕਿਸਾਨਾਂ ਨੇ ਸੜਕਾਂ ‘ਤੇ ਸੁੱਟੇ ਫਲ਼ ਤੇ ਸਬਜ਼ੀਆਂ,ਯੂਰਪ ‘ਚ ਵੱਡਾ ਵਿਰੋਧ ਪ੍ਰਦਰਸ਼ਨ
Total Views: 57 ,
Real Estate



















