40 ਸਾਲ ਦੇ ਰਾਜਵਿੰਦਰ ਸਿੰਘ ਨੂੰ ਆਸਟਰੇਲੀਆ ’ਚ ਇਕ 24 ਸਾਲ ਦੀ ਟੋਇਆਹ ਨੌਰਡਿੰਗਲੇ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਰਾਜਵਿੰਦਰ ਸਿੰਘ 22 ਅਕਤੂਬਰ 2018 ਨੂੰ ਆਸਟਰੇਲੀਆ ਦੇ ਵਾਂਗੇਟੀ ਬੀਚ ਉਤੇ ਬੈਠਾ ਸੀ ਜਦੋਂ ਟੋਇਆਹ ਨੌਰਡਿੰਗਲੇ ਅਪਣੇ ਕੁੱਤੇ ਨੂੰ ਘੁਮਾਉਣ ਉਥੇ ਪਹੁੰਚੀ। ਕੁੱਤਾ ਰਾਜਵਿੰਦਰ ਸਿੰਘ ਉਤੇ ਭੌਂਕਿਆ, ਜਿਸ ਕਾਰਨ ਰਾਜਵਿੰਦਰ ਨੂੰ ਗੁੱਸਾ ਆ ਗਿਆ।ਦਸਿਆ ਜਾਂਦਾ ਹੈ ਕਿ ਉਹ ਪਹਿਲਾਂ ਹੀ ਅਪਣੀ ਪਤਨੀ ਨਾਲ ਲੜ ਕੇ ਆਇਆ ਹੋਇਆ ਸੀ ਅਤੇ ਉਸ ਨੂੰ ਉਸ ਸਮੇਂ ਏਨਾ ਗੁੱਸਾ ਆਇਆ ਕਿ ਉਸ ਨੇ ਅਪਣੇ ਕੋਲ ਪਏ ਰਸੋਈ ਦੇ ਚਾਕੂ ਨਾਲ 25-26 ਵਾਰ ਕਰ ਕੇ ਟੋਇਆਹ ਦਾ ਕਤਲ ਕਰ ਦਿਤਾ ਉਸ ਦੀ ਲਾਸ਼ ਨੂੰ ਰੇਤ ਦੇ ਇਕ ਟਿੱਲੇ ਅੰਦਰ ਦੱਬ ਦਿਤਾ ਅਤੇ ਪਰਵਾਰ ਨੂੰ ਕੁੱਝ ਦੱਸੇ ਬਗੈਰ ਭਾਰਤ ਪਰਤ ਆਇਆ। ਪੁਲਿਸ ਨੂੰ ਰਾਜਵਿੰਦਰ ਸਿੰਘ ਉਤੇ ਤਿੰਨ ਹਫ਼ਤੇ ਬਾਅਦ ਹੀ ਸ਼ੱਕ ਹੋ ਗਿਆ ਸੀ ਕਿਉਂਕਿ ਰਾਜਵਿੰਦਰ ਸਿੰਘ ਦੀ ਕਾਰ ਅਤੇ ਟੋਇਆਹ ਦਾ ਮੋਬਾਈਲ ਫ਼ੋਨ ਦੋਵੇਂ ਇਕ ਹੀ ਰਸਤੇ ਉਤੇ ਜਾ ਰਹੇ ਸਨ।ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਭਾਰਤ ਵਿਚ ਆਸਟਰੇਲੀਆ ਦੀ ਪੁਲਿਸ ਨੂੰ ਰਾਜਵਿੰਦਰ ਸਿੰਘ ਨਾ ਮਿਲਿਆ ਤਾਂ ਉਸ ਨੇ ਸੂਹ ਦੇਣ ਲਈ 10 ਲੱਖ ਡਾਲਰ (55 ਕਰੋੜ ਰੁਪਏ) ਦਾ ਹੁਣ ਤਕ ਦਾ ਸਭ ਤੋਂ ਵੱਡਾ ਇਨਾਮ ਰਖਿਆ ਜਿਸ ਤੋਂ ਬਾਅਦ ਨਵੰਬਰ 2022 ਵਿਚ ਰਾਜਿੰਦਰ ਸਿੰਘ ਦਿੱਲੀ ਦੇ ਪੰਜਾਬੀ ਬਾਗ਼ ਸਥਿਤ ਇਕ ਗੁਰਦੁਆਰੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਅੱਜ ਉਸ ਨੂੰ ਦੋਸ਼ੀ ਕਰਾਰ ਦਿਤਾ ਗਿਆ। ਮੰਗਲਵਾਰ ਨੂੰ ਉਸ ਦੀ ਸਜ਼ਾ ਸੁਣਾਈ ਜਾਣ ਦੀ ਸੰਭਾਵਨਾ ਹੈ।
ਆਸਟਰੇਲੀਆ: ਨੌਜਵਾਨ ਲੜਕੀ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ
Total Views: 71 ,
Real Estate



















