imranਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ, ਅਲੀਮਾ ਖਾਨਮ, ਨੌਰੀਨ ਨਿਆਜ਼ੀ ਅਤੇ ਉਜ਼ਮਾ ਖ਼ਾਨ, ਅਡਿਆਲਾ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਪਹੁੰਚੀਆਂ ਤਾਂ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ।ਹਾਲਾਂਕਿ, ਕੁਝ ਸਮੇਂ ਬਾਅਦ, ਜੇਲ੍ਹ ਅਧਿਕਾਰੀਆਂ ਨੇ ਇਮਰਾਨ ਖ਼ਾਨ ਦੀਆਂ ਭੈਣਾਂ ਕੋਲ ਇੱਕ ਅਧਿਕਾਰੀ ਭੇਜਿਆ ਅਤੇ ਸੁਨੇਹਾ ਦਿੱਤਾ ਕਿ ਮੁਲਾਕਾਤ ਲਈ ਉਜ਼ਮਾ ਖ਼ਾਨ ਦੇ ਨਾਮ ‘ਤੇ ਸਹਿਮਤੀ ਹੋ ਗਈ।ਉਜ਼ਮਾ ਖਾਨ ਅਡਿਆਲਾ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲਣ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੇ ਭਰਾ ਦੇ ਹਾਲਾਤ ਬਾਰੇ ਦੱਸਿਆ।ਉਜ਼ਮਾ ਖ਼ਾਨ ਨੇ ਕਿਹਾ, “ਉਹ ਬਹੁਤ ਗੁੱਸੇ ਵਿੱਚ ਸਨ ਅਤੇ ਕਹਿ ਰਹੇ ਸਨ ਕਿ ਇਹ ਸਾਨੂੰ ਮਾਨਸਿਕ ਤੌਰ ‘ਤੇ ਤਸੀਹੇ ਦੇ ਰਹੇ ਹਨ, ਸਾਰਾ ਦਿਨ ਕਮਰੇ ਵਿੱਚ ਬੰਦ ਰੱਖਦੇ ਹਨ ਥੋੜ੍ਹੇ ਸਮੇਂ ਲਈ ਬਾਹਰ ਜਾਣ ਦੇ ਰਹੇ ਹਨ। ਕਿਸੇ ਨਾਲ ਕੋਈ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਜੋ ਸਭ ਕੁਝ ਹੋ ਰਿਹਾ ਹੈ, ਉਸ ਲਈ ਆਸਿਮ ਮੁਨੀਰ ਜ਼ਿੰਮੇਵਾਰ ਹਨ।”ਇਸ ਦੇ ਨਾਲ ਹੀ ਉਜ਼ਮਾ ਖ਼ਾਨ ਨੇ ਦੱਸਿਆ ਕਿ ਉਹ ਸਿਰਫ਼ 20 ਮਿੰਟ ਹੀ ਗੱਲ ਕਰ ਸਕੇ ਅਤੇ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੀ ਸਿਹਤ ਬਿਲਕੁਲ ਠੀਕ ਹੈ।ਇਸ ਤੋਂ ਪਹਿਲਾਂ, ਉਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲਗਭਗ ਇੱਕ ਮਹੀਨੇ ਤੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ, “ਸਰਕਾਰੀ ਅਧਿਕਾਰੀ ਨਹੀਂ ਚਾਹੁੰਦੇ ਕਿ ਇਮਰਾਨ ਖ਼ਾਨ ਦੇ ਸੁਨੇਹੇ ਜੇਲ੍ਹ ਤੋਂ ਬਾਹਰ ਆਉਣ।”
ਅਫ਼ਵਾਹਾਂ ਵਿਚਾਲੇ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲ ਕੇ ਆਈ ਉਨ੍ਹਾਂ ਦੀ ਭੈਣ
Total Views: 82 ,
Real Estate



















