ਆਈਫੋਨਾਂ ’ਚ ਸਰਕਾਰੀ ਐਪ ਪ੍ਰੀਲੋਡ ਕਰਨ ਸਬੰਧੀ ਹੁਕਮਾਂ ਦਾ ਵਿਰੋਧ ਕਰੇਗਾ ਐਪਲ

ਭਾਰਤ ਵਿਚ ਨਿਰਮਤ ਜਾਂ ਦਰਾਮਦ ਕੀਤੇ ਨਵੇਂ ਮੋਬਾਈਲ ਫੋਨਾਂ ਵਿਚ ਸੰਚਾਰ ਸਾਰਥੀ ਐਪ ਇਨਬਿਲਟ ਇੰਸਟਾਲ ਕੀਤੇ ਜਾਣ ਨੂੰ ਲੈ ਕੇ ਪਏ ਰੌਲੇ ਰੱਪੇ ਤੇ ਨਿਗਰਾਨੀ ਨਾਲ ਜੁੜੇ ਫਿਕਰਾਂ ਦਰਮਿਆਨ ਇਸ ਪੂਰੇ ਮਾਮਲੇ ਤੋਂ ਜਾਣੂ ਤਿੰਨ ਸੂਤਰਾਂ ਨੇ ਕਿਹਾ ਕਿ ਐਪਲ ਦੀ ਆਪਣੇ ਸਮਾਰਟਫੋਨਾਂ ਨੂੰ ਸਰਕਾਰੀ ਮਾਲਕੀ ਵਾਲੀ ਸਾਈਬਰ ਸੁਰੱਖਿਆ ਐਪ ਨਾਲ ਪ੍ਰੀਲੋਡ ਕਰਨ ਦੇ ਆਦੇਸ਼ ਦੀ ਪਾਲਣਾ ਕਰਨ ਦੀ ਯੋਜਨਾ ਕੋਈ ਯੋਜਨਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਐਪਲ ਜਲਦੀ ਹੀ ਨਵੀਂ ਦਿੱਲੀ ਨੂੰ ਆਪਣੇ ਫਿਕਰਾਂ ਤੋਂ ਜਾਣੂ ਕਰਵਾਏਗਾ।ਭਾਰਤ ਸਰਕਾਰ ਨੇ ਗੁਪਤ ਰੂਪ ਵਿਚ ਐਪਲ, ਸੈਮਸੰਗ ਅਤੇ ਸ਼ੀਓਮੀ ਸਮੇਤ ਮੋਬਾਈਲ ਫੋਨਾਂ ਦਾ ਨਿਰਮਾਣ ਕਰਨ ਵਾਲੀਆਂ ਹੋਰ ਕਈ ਕੰਪਨੀਆਂ ਨੂੰ 90 ਦਿਨਾਂ ਦੇ ਅੰਦਰ-ਅੰਦਰ ਆਪਣੇ ਫ਼ੋਨਾਂ ਵਿੱਚ ਸੰਚਾਰ ਸਾਥੀ, ਜਾਂ ਸੰਚਾਰ ਸਾਥੀ ਨਾਮਕ ਐਪ ਪ੍ਰੀਲੋਡ ਕਰਨ ਦਾ ਹੁਕਮ ਦਿੱਤਾ ਹੈ। ਇਸ ਐਪ ਦਾ ਉਦੇਸ਼ ਚੋਰੀ ਹੋਏ ਫ਼ੋਨਾਂ ਨੂੰ ਟਰੈਕ ਕਰਨਾ, ਉਨ੍ਹਾਂ ਨੂੰ ਬਲਾਕ ਕਰਨਾ ਅਤੇ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਮੋਬਾਈਲ ਨਿਰਮਾਤਾ ਇਹ ਵੀ ਯਕੀਨੀ ਬਣਾਉਣ ਕਿ ਐਪ ਨੂੰ ਅਨਇੰਸਟਾਲ ਨਾ ਕੀਤਾ ਜਾ ਸਕੇ। ਰਾਇਟਰਜ਼ ਨੇ ਸੋਮਵਾਰ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ।

Total Views: 73 ,
Real Estate