ਯੂਨੀਵਰਸਿਟੀ ਆਫ ਐਡਿਨਬਰਾ ਦੇ ਪੁਰਾਲੇਖਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮਿਲੇ ਹਨ।2020 ਵਿੱਚ ਜਦੋਂ ਉਹ ਐਡਿਨਬਰਾ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸਨ ਤਾਂ ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਸਰੂਪ 18ਵੀਂ ਸਦੀ ਵਿੱਚ ਤਿਆਰ ਕੀਤਾ ਗਿਆ ਸੀ।ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ 175 ਸਾਲਾਂ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਸਿੱਖ ਭਾਈਚਾਰਾ ਐਤਵਾਰ ਨੂੰ ਲੀਥ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਖ਼ਾਸ ਸਮਾਰੋਹ ਦੌਰਾਨ ਇਸ ਦੇ ਦਰਸ਼ਨ ਕਰ ਸਕੇ।
ਗ੍ਰੰਥ ਸਾਹਿਬ ਦਾ ਇਹ ਸਰੂਪ ਯੂਕੇ ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਹੈ ਅਤੇ ਇੰਨਾ ਨਾਜ਼ੁਕ ਹਾਲਤ ਵਿੱਚ ਹੈ ਕਿ ਇਸ ਨੂੰ ਕਿਊਰੇਟਰਾਂ ਵੱਲੋਂ ਇੱਕ ਵਿਸ਼ੇਸ਼ ਕਾਫਲੇ ਵਿੱਚ ਐਡਿਨਬਰਾ ਗੁਰਦੁਆਰੇ ਲਿਜਾਇਆ ਗਿਆ ਸੀ, ਇਸ ਦੌਰਾਨ ਫ਼ਲੈਸ਼ ਫੋਟਗ੍ਰਾਫ਼ੀ ਦੀ ਮਨਾਹੀ ਸੀ।ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਪਹਿਲਾਂ ਪੰਜਾਬ ਦੇ ਸ਼ਾਸਕ ਮਹਾਰਾਜਾ ਖੜਕ ਸਿੰਘ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲ੍ਹੇ ਤੋਂ ਇਸ ਸਰੂਪ ਨੂੰ ਲੈ ਲਿਆ ਗਿਆ ਸੀ।
ਸਰ ਜੌਨ ਸਪੈਂਸਰ ਲੌਗਿਨ ਨੇ ਇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੋਂਪਿਆ ਸੀ। ਸਰ ਜੌਨ ਸਪੈਂਸਰ ਲੌਗਿਨ ਉਹ ਹੀ ਸ਼ਖ਼ਸ ਸਨ ਜੋ ਕਲਕੱਤਾ ਦੇ ਰੈਵ ਡਬਲਯੂ ਐੱਚ ਮਾਈਕਲਜੋਹਨ ਰਾਹੀਂ ਮਹਾਰਾਣੀ ਵਿਕਟੋਰੀਆ ਲਈ ਕੋਹ-ਏ-ਨੂਰ ਵੀ ਲਿਆਏ ਸਨ।ਐਡਿਨਬਰਾ ਯੂਨੀਵਰਸਿਟੀ ਨੇ ਕਿਹਾ ਕਿ ਹੋਰ ਖੋਜ ਕੀਤੀ ਜਾ ਰਹੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲੇ ਰਾਇਲ ਏਸ਼ੀਆਟਿਕ ਸੋਸਾਇਟੀ ਦੇ 1851 ਦੇ ਪੱਤਰਾਂ ਨੇ ਇਸ ਬਾਰੇ ਕੁਝ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਹੈ।ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਲਿਖਿਆ ਹੈ ਕਿ ਜਿਸ ਸਿਆਹੀ ਨਾਲ ਇਹ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ ਹੈ, ਉਸ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ।
ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵੀਂ ਸਦੀ ਦਾ ਸਰੂਪ ਮਿਲਿਆ
Total Views: 50 ,
Real Estate



















