ਮਸ਼ਹੂਰ ਅਦਾਕਾਰ ਅਸਰਾਨੀ (Asrani) ਦਾ ਦੇਹਾਂਤ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਹਾਸ ਕਲਾ ਦੇ ਮਾਹਰ ਅਸਰਾਨੀ (Asrani) ਦਾ ਦੇਹਾਂਤ ਹੋ ਗਿਆ ਹੈ। ਦਿਵਾਲੀ (Diwali) ਦੇ ਦਿਨ, ਸੋਮਵਾਰ 20 ਅਕਤੂਬਰ ਨੂੰ ਉਨ੍ਹਾਂ ਨੇ ਮੁੰਬਈ ਵਿਖੇ ਆਪਣੀ ਆਖ਼ਰੀ ਸਾਹ ਲਿਆ। 84 ਸਾਲਾਂ ਦੇ ਅਸਰਾਨੀ ਕਾਫ਼ੀ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਆਰੋਗਿਆ ਨਿਧੀ ਹਸਪਤਾਲ (Arogya Nidhi Hospital) ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ।ਅਸਰਾਨੀ ਦਾ ਪੂਰਾ ਨਾਮ ਗੋਵਰਧਨ ਅਸਰਾਨੀ (Govardhan Asrani) ਸੀ। ਉਨ੍ਹਾਂ ਦਾ ਜਨਮ 1 ਜਨਵਰੀ 1941 ਨੂੰ ਜੈਪੁਰ (Jaipur) ਦੇ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਫ਼ਿਲਮ ਸ਼ੋਲੇ (Sholay) ਵਿੱਚ ਉਨ੍ਹਾਂ ਦਾ ਜੇਲਰ ਦਾ ਕਿਰਦਾਰ ਅਜਿਹਾ ਹੈ ਜੋ ਅੱਜ ਤੱਕ ਲੋਕਾਂ ਦੇ ਮਨਾਂ ਵਿੱਚ ਬਸਿਆ ਹੋਇਆ ਹੈ।

Total Views: 86 ,
Real Estate