ਪੰਚਾਂ ਅਤੇ ਸਰਪੰਚਾਂ ਦੀ ਚੋਣ ਲਈ ਅੱਠ ਜ਼ਿਲ੍ਹਿਆਂ ਦੇ 14 ਬੂਥਾਂ ਅਤੇ ਵਾਰਡਾਂ ਵਿਚ ਅੱਜ 2 ਜਨਵਰੀ ਨੂੰ ਮੁੜ ਵੋਟਾਂ ਪੈ ਰਹੀਆ ਹਨ। ਅੰਮ੍ਰਿਤਸਰ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ ਦਾਲੇਹ, ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੇ ਪਿੰਡ ਬਜ਼ੁਰਗਵਾਲਾ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੇ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾਂ ਪੈਣਗੀਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਗ੍ਰਾਮ ਪੰਚਾਇਤ ਅਤੇ ਇਸੇ ਬਲਾਕ ਦੇ ਨਾਨਕਪੁਰਾ ਪਿੰਡ ਦੇ ਮੁਹੱਲਾ ਨਾਨਕਪੁਰਾ, ਲੁਧਿਆਣਾ ਦੇ ਬਲਾਕ ਸਧਾਰ ਦੇ ਪਿੰਡ ਦੇਤਵਾਲ, ਪਟਿਆਲਾ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਪੰਚਾਇਤ, ਜਲੰਧਰ ਦੇ ਸੈਦਪੁਰ ਝਿੜੀ ਦੇ ਵਾਰਡ ਨੰਬਰ 7, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਟਰੜਕ ਅਤੇ ਘਟੌਰ, ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚੀ ਲਈ ਮੁੜ ਵੋਟਾਂ ਪੈਣਗੀਆਂ।
Total Views: 489 ,
Real Estate



















