ਅਫ਼ਗ਼ਾਨ-ਪਾਕਿਸਤਾਨ ਸਰਹੱਦ ’ਤੇ ਗੋਲੀਬਾਰੀ, ਪਾਕਿਸਤਾਨ ਨੇ 200 ਤੋਂ ਵੱਧ ਤਾਲਿਬਾਨੀਆਂ ਨੂੰ ਮਾਰਨ ਦਾ ਦਾਅਵਾ, 58 ਪਾਕਿ ਫ਼ੌਜੀਆਂ ਦੀ ਮੌਤ

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਐਤਵਾਰ ਨੂੰ ਇਕ-ਦੂਜੇ ਉਤੇ ਅਪਣੀ ਸਰਹੱਦ ਅੰਦਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਉਤੇ ਰਾਤੋ-ਰਾਤ ਹੋਈਆਂ ਭਿਆਨਕ ਝੜਪਾਂ ’ਚ ਘੱਟੋ-ਘੱਟ 23 ਪਾਕਿਸਤਾਨੀ ਫੌਜੀ ਅਤੇ 200 ਤੋਂ ਵੱਧ ਤਾਲਿਬਾਨ ਅਤੇ ਇਸ ਨਾਲ ਜੁੜੇ ਅਤਿਵਾਦੀ ਮਾਰੇ ਗਏ ਹਨ।ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ ’ਚ ਕਥਿਤ ਅਫਗਾਨ ਫੌਜ ਵਲੋਂ ਕੀਤੇ ਗਏ ਹਮਲਿਆਂ ਦੇ ਜਵਾਬ ’ਚ 19 ਅਫਗਾਨ ਫੌਜੀ ਚੌਕੀਆਂ ਅਤੇ ਅਤਿਵਾਦੀਆਂ ਦੇ ਟਿਕਾਣਿਆਂ ਉਤੇ ਕਬਜ਼ਾ ਕਰ ਲਿਆ ਹੈ, ਜਦਕਿ ਕਾਬੁਲ ਨੇ ਦਾਅਵਾ ਕੀਤਾ ਹੈ ਕਿ ਜਵਾਬੀ ਕਾਰਵਾਈ ਦੌਰਾਨ 58 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ।

Total Views: 116 ,
Real Estate