ਬਿਹਾਰ ਵਿਚ ਵੰਦੇ ਭਾਰਤ ਟਰੇਨ ਥੱਲੇ ਆਉਣ ਕਾਰਨ ਚਾਰ ਮੌਤਾਂ

ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਪਟੜੀ ਪਾਰ ਕਰਦੇ ਸਮੇਂ ਵੰਦੇ ਭਾਰਤ ਟਰੇਨ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਕ ਰੇਲਵੇ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।ਇਹ ਹਾਦਸਾ ਕਟਿਹਾਰ-ਜੋਗਬਨੀ ਰੇਲਵੇ ਲਾਈਨ ’ਤੇ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਨੇ ਕਿਹਾ, ‘‘ਲੋਕਾਂ ਦਾ ਇਕ ਸਮੂਹ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਨੇਰੇ ਅਤੇ ਬੱਦਲਵਾਈ ਕਾਰਨ, ਉਹ ਸਮੇਂ ਸਿਰ ਤੇਜ਼ੀ ਨਾਲ ਆ ਰਹੀ ਟਰੇਨ ਬਾਰੇ ਸੁਚੇਤ ਨਹੀਂ ਹੋ ਸਕੇ।’’

Total Views: 125 ,
Real Estate