ਦਿੱਲੀ ਦੇ ਵਸੰਤ ਕੁੰਜ ਸਥਿਤ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ (SRISIIM) ਦੀਆਂ 17 ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਮਾਮਲੇ ਦੇ ਮੁੱਖ ਦੋਸ਼ੀ, ‘ਬਾਬਾ’ ਚੈਤਨਯਾਨੰਦ ਸਰਸਵਤੀ ਉਰਫ਼ ਪਾਰਥਸਾਰਥੀ ਦੀ ਮਦਦ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ ਵਿੱਚ ਇੰਸਟੀਚਿਊਟ ਦੀ ਐਸੋਸੀਏਟ ਡੀਨ ਸ਼ਵੇਤਾ ਸ਼ਰਮਾ, ਐਗਜ਼ੀਕਿਊਟਿਵ ਡਾਇਰੈਕਟਰ ਭਾਵਨਾ ਕਪਿਲ ਅਤੇ ਸੀਨੀਅਰ ਫੈਕਲਟੀ ਕਾਜਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਇੰਸਟੀਚਿਊਟ ਦੀਆਂ 17 ਵਿਦਿਆਰਥਣਾਂ ਨੇ ਸੰਸਥਾਨ ਦੇ ਡਾਇਰੈਕਟਰ ਚੈਤਨਯਾਨੰਦ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਪੁਲਿਸ ਨੇ ਦੋਸ਼ੀ ‘ਬਾਬੇ’ ਨੂੰ ਆਗਰਾ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਸੀ।
Total Views: 113 ,
Real Estate



















