BC ‘ਚ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ 6 ਸਾਲ ਦੀ ਕੈਦ

ਵਿਨੀਪੈਗ ਦੇ ਇੱਕ ਵਿਅਕਤੀ ਨੂੰ ਪੰਜਾਬੀ ਪੌਪ ਗਾਇਕ ਏਪੀ ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਵਾਲੇ ਘਰ ਉੱਤੇ ਗੋਲੀ ਚਲਾਉਣ ਅਤੇ ਅੱਗ ਲਗਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਸਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਆਰਸੀਐਮਪੀ ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ 26 ਸਾਲਾ ਅਭੀਜੀਤ ਕਿੰਗਰਾ ਦਾ ਭਾਰਤ-ਅਧਾਰਤ ਬਿਸ਼ਨੋਈ ਗੈਂਗ ਨਾਲ ਸਿੱਧਾ ਸਬੰਧ ਹੈ, ਅਤੇ ਜੱਜ ਅਨੁਸਾਰ ਪਿਛਲੇ ਸਾਲ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਹਮਲਾ ਕੋਈ ਇਕਲੌਤੀ ਵਾਰਦਾਤ ਨਹੀਂ ਸੀ।ਬਿਸ਼ਨੋਈ ਗੈਂਗ ਕੈਨੇਡਾ ਵਿਚ ਵਾਪਰੇ ਕਈ ਹਿੰਸਕ ਅਪਰਾਧਾਂ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਹਫ਼ਤੇ ਕੈਨੇਡਾ ਸਰਕਾਰ ਨੇ ਇਸ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਿਆ ਹੈ।

Total Views: 137 ,
Real Estate