ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੰਗਰ ਹਾਲ ’ਚ ਬੰਬ ਹੋਣ ਦੀ ਈ-ਮੇਲ ਮਿਲਣ ਮਗਰੋਂ ਪ੍ਰਬੰਧਕਾਂ ਅਤੇ ਸੰਗਤ ’ਚ ਚਿੰਤਾ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਵੀ ਅਜਿਹੀ ਧਮਕੀ ਭਰੀਆਂ ਈ-ਮੇਲਜ਼ ਆ ਚੁੱਕੀਆਂ ਹਨ ਜਿਨ੍ਹਾਂ ਬਾਰੇ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਕੱਲ੍ਹ ਤਖ਼ਤ ਪਟਨਾ ਸਾਹਿਬ ਦੀ ਈ-ਮੇਲ ਆਈਡੀ ’ਤੇ ਇਹ ਧਮਕੀ ਵਾਲੀ ਈ-ਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਲੰਗਰ ਹਾਲ ਵਿੱਚ ਚਾਰ ਆਰ ਡੀ ਐਕਸ ਰੱਖਿਆ ਹੋਇਆ ਹੈ। ਸੰਸਥਾ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਇਹ ਧਮਕੀ ਵਾਲੀ ਈ-ਮੇਲ ਮਿਲਣ ਮਗਰੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਮੇਤ ਸੁਪਰਡੈਂਟ, ਸਹਾਇਕ ਮੈਨੇਜਰ, ਅਮਲੇ ਅਤੇ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ। ਪ੍ਰਬੰਧਕਾਂ ਨੇ ਤੁਰੰਤ ਜਾਣਕਾਰੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤਾ, ਤਲਾਸ਼ੀ ਟੀਮ ਅਤੇ ਹੋਰ ਟੀਮਾਂ ਤਖ਼ਤ ਪਟਨਾ ਸਾਹਿਬ ਪੁੱਜੀਆਂ ਪਰ ਦੇਰ ਸ਼ਾਮ ਤੱਕ ਅਜਿਹੀ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਇਸ ਘਟਨਾ ਮਗਰੋਂ ਤਖ਼ਤ ਪਟਨਾ ਸਾਹਿਬ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ’ਚ ਬੰਬ ਦੀ ਧਮਕੀ ,ਤਲਾਸ਼ੀ ਟੀਮ ਨੂੰ ਕੁਝ ਨਾ ਮਿਲਿਆ
Total Views: 92 ,
Real Estate



















