ਸਿਆਚਿਨ ਬੇਸ ਕੈਂਪ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਜਵਾਨਾਂ ਦੀ ਮੌਤ

ਲੱਦਾਖ ’ਚ ਦੁਨੀਆਂ ਦੇ ਸੱਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ’ਚ ਬਰਫ਼ ਦੇ ਤੋਦੇ ਡਿੱਗਣ ’ਚ ਤਿੰਨ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਤੋਦੇ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ’ਚ ਡਿੱਗੇ, ਜਿਸ ’ਚ ਦੋ ਅਗਨੀਵੀਰਾਂ ਸਮੇਤ ਤਿੰਨ ਜਵਾਨ ਫਸ ਗਏ। ਉਨ੍ਹਾਂ ਨੇ ਕਿਹਾ ਕਿ ਤੁਰਤ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਗਈ ਅਤੇ ਮੰਗਲਵਾਰ ਨੂੰ ਫਸੇ ਫ਼ੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਨੇ ਮ੍ਰਿਤਕਾਂ ਦੀ ਪਛਾਣ ਸਿਪਾਹੀ ਮੋਹਿਤ ਕੁਮਾਰ, ਅਗਨੀਵੀਰ ਨੀਰਜ ਕੁਮਾਰ ਚੌਧਰੀ ਅਤੇ ਦਭੀ ਰਾਕੇਸ਼ ਦੇਵਭਾਈ ਵਜੋਂ ਕੀਤੀ ਹੈ।

Total Views: 120 ,
Real Estate