ਦੇਸ਼ ਦਾ ਅਗਲਾ ਉਪ-ਰਾਸ਼ਟਰਪਤੀ ਕੌਣ? ਅੱਜ ਹੋਵੇਗੀ ਵੋਟਿੰਗ

ਭਾਰਤ ਨੂੰ ਅੱਜ ਆਪਣਾ 17ਵਾਂ ਉਪ-ਰਾਸ਼ਟਰਪਤੀ ਮਿਲ ਜਾਵੇਗਾ। ਇਸ ਦੇ ਲਈ ਅੱਜ, ਮੰਗਲਵਾਰ (9 ਸਤੰਬਰ), ਨੂੰ ਸੰਸਦ ਭਵਨ ਵਿੱਚ ਸਵੇਰੇ 10 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਨਤੀਜਿਆਂ ਦਾ ਐਲਾਨ ਵੀ ਦੇਰ ਸ਼ਾਮ ਤੱਕ ਹੋ ਜਾਵੇਗਾ। ਇਹ ਚੋਣ ਮੌਜੂਦਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਹੋ ਰਹੀ ਹੈ ।ਚੋਣ ਜਿੱਤਣ ਲਈ ਉਮੀਦਵਾਰ ਨੂੰ 391 ਵੋਟਾਂ ਦੀ ਲੋੜ ਹੈ ।NDA ਕੋਲ ਲੋਕ ਸਭਾ ਅਤੇ ਰਾਜ ਸਭਾ ਮਿਲਾ ਕੇ ਕੁੱਲ 425 ਸਾਂਸਦ ਹਨ । ਇਸ ਤੋਂ ਇਲਾਵਾ, YSR ਕਾਂਗਰਸ (11 ਸਾਂਸਦ) ਅਤੇ ਕੁਝ ਹੋਰ ਪਾਰਟੀਆਂ ਦੇ ਸਮਰਥਨ ਨਾਲ ਇਹ ਅੰਕੜਾ 436 ਦੇ ਪਾਰ ਪਹੁੰਚ ਜਾਂਦਾ ਹੈ, ਜੋ ਜਿੱਤ ਲਈ ਲੋੜੀਂਦੀਆਂ ਵੋਟਾਂ ਤੋਂ ਕਾਫ਼ੀ ਜ਼ਿਆਦਾ ਹੈ।I.N.D.I.A. ਗਠਜੋੜ ਕੋਲ ਲਗਭਗ 324 ਵੋਟਾਂ ਹਨ । ਉਨ੍ਹਾਂ ਨੂੰ AIMIM ਅਤੇ ਕੁਝ ਆਜ਼ਾਦ ਸਾਂਸਦਾਂ ਦਾ ਵੀ ਸਮਰਥਨ ਮਿਲਿਆ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਸਾਂਸਦ (ਨਾਮਜ਼ਦ ਸਮੇਤ) ਹੀ ਵੋਟ ਪਾ ਸਕਦੇ ਹਨ।

Total Views: 131 ,
Real Estate