ਦਿੱਲੀ ਵਿਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਮੰਗਲਵਾਰ ਸਵੇਰੇ ਦਿੱਲੀ ਦੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 205.80 ਮੀਟਰ ਤੱਕ ਪਹੁੰਚ ਗਿਆ, ਜੋ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਪਾਰ ਹੈ। ਇਸ ਵਾਧੇ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ।  ਅਧਿਕਾਰੀਆਂ ਅਨੁਸਾਰ ਸਵੇਰੇ 6 ਵਜੇ ਪੁਰਾਣੇ ਯਮੁਨਾ ਪੁਲ ’ਤੇ ਨਦੀ 205.68 ਮੀਟਰ ‘ਤੇ ਵਹਿ ਰਹੀ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਕਾਫ਼ੀ ਉੱਪਰ ਹੈ। ਉਨ੍ਹਾਂ ਦੱਸਿਆ ਕਿ ਹਥਨੀ ਕੁੰਡ ਬੈਰਾਜ ਤੋਂ 1.76 ਲੱਖ ਕਿਊਸਿਕ, ਵਜ਼ੀਰਾਬਾਦ ਬੈਰਾਜ ਤੋਂ 69,210 ਕਿਊਸਿਕ ਅਤੇ ਓਖਲਾ ਬੈਰਾਜ ਤੋਂ 73,619 ਕਿਊਸਿਕ ਪਾਣੀ ਛੱਡਿਆ ਗਿਆ। ਤਿੰਨ ਬੈਰਾਜਾਂ ਤੋਂ ਪਾਣੀ ਛੱਡਣ ਕਾਰਨ ਸਵੇਰੇ 8 ਵਜੇ ਪੱਧਰ ਹੋਰ ਵਧ ਕੇ 205.80 ਮੀਟਰ ਹੋ ਗਿਆ।

Total Views: 122 ,
Real Estate