ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਵਿਦੇਸ਼ੀ ਕਾਮਿਆਂ ਖ਼ਿਲਾਫ਼ ਮੁਜ਼ਾਹਰੇ

ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਮਾਰਚ ਫਾਰ ਆਸਟਰੇਲੀਆ’ ਦੇ ਬੈਨਰ ਹੇਠ ਇਮੀਗਰੇਸ਼ਨ (ਵਿਦੇਸ਼ੀ ਕਾਮਿਆਂ) ਵਿਰੋਧੀ ਰੈਲੀਆਂ ਕੀਤੀਆਂ ਗਈਆਂ। ਆਸਟਰੇਲੀਆ ਦੇ ਲੋਕਾਂ ਨੇ ਮੁਲਕ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਅਤੇ ਸਰਕਾਰੀ ਇਮੀਗਰੇਸ਼ਨ ਨੀਤੀਆਂ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ। ਦੇਸ਼ ਭਰ ’ਚ ਹਜ਼ਾਰਾਂ ਲੋਕਾਂ ਨੇ ਤਖ਼ਤੀਆਂ ਤੇ ਆਸਟਰੇਲਿਆਈ ਝੰਡਿਆਂ ਨਾਲ ਆਵਾਜ਼ ਬੁਲੰਦ ਕੀਤੀ। ਕੁਝ ਥਾਵਾਂ ’ਤੇ ਮੁਜ਼ਾਹਰਾਕਾਰੀਆਂ ਦੀ ਵਿਦੇਸ਼ੀ ਕਾਮਿਆਂ ਦੇ ਹਮਾਇਤੀਆਂ ਨਾਲ ਝੜਪਾਂ ਵੀ ਹੋਈਆਂ।

Total Views: 205 ,
Real Estate