ਅਹਿਮਦਾਬਾਦ ਸਿਟੀ ਸੈਸ਼ਨ ਕੋਰਟ ਦੀ ਏਸੀਬੀ ਅਦਾਲਤ ਨੇ ਸ਼ੁਕਰਵਾਰ ਨੂੰ 2018 ਦੇ ਬਿਟਕੋਇਨ ਡਕੈਤੀ ਅਤੇ ਅਗ਼ਵਾ ਮਾਮਲੇ ਵਿਚ ਅਪਣਾ ਫ਼ੈਸਲਾ ਸੁਣਾਇਆ। ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ, ਅਮਰੇਲੀ ਦੇ ਸਾਬਕਾ ਐਸਪੀ ਜਗਦੀਸ਼ ਪਟੇਲ, ਸਾਬਕਾ ਪੁਲਿਸ ਇੰਸਪੈਕਟਰ ਅਨੰਤ ਪਟੇਲ ਸਮੇਤ 14 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।2018 ਵਿਚ, ਸੂਰਤ ਦੇ ਬਿਲਡਰ ਸ਼ੈਲੇਸ਼ ਭੱਟ ਨੇ ਦੋਸ਼ ਲਗਾਇਆ ਸੀ ਕਿ ਇੱਕ ਮਾਮਲੇ ਵਿਚ ਪੁੱਛਗਿੱਛ ਦੌਰਾਨ, ਅਮਰੇਲੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ, ਪੁਲਿਸ ਅਧਿਕਾਰੀਆਂ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ 12 ਕਰੋੜ ਰੁਪਏ ਦੇ ਬਿਟਕੋਇਨ ਅਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਸਾਜ਼ਸ਼ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ ਵੀ ਸ਼ਾਮਲ ਸਨ।
Total Views: 145 ,
Real Estate



















