ਮਾਧੋਪੁਰ ਹੈਡਵਰਕਸ ਦੇ 4 ਗੇਟ ਟੁੱਟੇ

ਪਠਾਨਕੋਟ ਦੇ ਹਲਕਾ ਮਾਧੋਪੁਰ ਵਿਖੇ ਮਾਧੋਪੁਰ ਹੈਡਵਰਕਸ ਦੇ ਚਾਰ ਗੇਟ ਟੁੱਟ ਗਏ ਹਨ। ਇਸੇ ਦੌਰਾਨ ਗੇਟ ਦੀ ਰਿਪੇਅਰ ਕਰਦਾ ਇਕ ਮੁਲਾਜ਼ਮ ਪਾਣੀ ਦੀ ਲਪੇਟ ‘ਚ ਆ ਕੇ ਰੁੜ੍ਹ ਗਿਆ ਜਦੋਂਕਿ 50 ਦੇ ਕਰੀਬ ਮੁਲਾਜ਼ਮ ਉੱਥੇ ਫਸ ਗਏ। ਹਾਲਾਂਕਿ ਬਾਅਦ ‘ਚ ਉਨ੍ਹਾਂ ਦਾ ਦੋ ਹੈਲੀਕਾਪਟਰਾਂ ਰਾਹੀਂ ਰੈਸਕਿਊ ਕਰ ਲਿਆ ਗਿਆ ਤੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਮੌਕੇ ‘ਤੇ ਡਿਪਟੀ ਕਮਿਸ਼ਨਰ ਪਠਾਨਕੋਟ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਐਨਡੀਆਰਐਫ ਟੀਮਾਂ, ਆਰਮੀ ਤੇ ਏਅਰਫੋਰਸ ਜਵਾਨਾਂ ਸਮੇਤ ਪਹੁੰਚ ਚੁੱਕੇ ਹਨ।

Total Views: 208 ,
Real Estate