ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਅਰਧਕੁਵਾਰੀ ਨੇੜੇ ਢਿੱਗਾਂ ਡਿੱਗਣ ਕਾਰਨ 5 ਮੌਤਾਂ, 14 ਲੋਕ ਜ਼ਖ਼ਮੀ

ਕਟੜਾ ਵਿੱਚ ਭਾਰੀ ਮੀਂਹ ਕਾਰਨ, ਮੰਗਲਵਾਰ ਨੂੰ ਮਾਤਾ ਸ਼੍ਰੀ ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਅਰਧਕੁੰਵਾਰੀ ਵਿੱਚ ਸਥਿਤ ਇੰਦਰਪ੍ਰਸਥ ਭੋਜਨਾਲਾ ਦੇ ਨੇੜੇ ਇੱਕ ਜ਼ਮੀਨ ਖਿਸਕ ਗਈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਲਗਭਗ ਛੇ ਲੋਕ ਜ਼ਖਮੀ ਹੋਏ ਹਨ ਅਤੇ ਕੁਝ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੀ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਕੇ ਜ਼ਮੀਨ ਖਿਸਕਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਭਾਰੀ ਬਾਰਿਸ਼ ਕਾਰਨ ਮੰਗਲਵਾਰ ਦੁਪਹਿਰ ਨੂੰ ਤ੍ਰਿਕੁਟਾ ਪਹਾੜੀ ‘ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਰਸਤੇ ‘ਤੇ ਜ਼ਮੀਨ ਖਿਸਕ ਗਈ।

Total Views: 101 ,
Real Estate