ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, BBMB ਵੱਲੋਂ ਚੇਤਾਵਨੀ ਜਾਰੀ

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਡੈਮ ਦੀ ਸਮਰੱਥਾ ਦੇ ਨੇੜੇ ਤੱਕ ਆ ਜਾਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (Bhakra Beas Management Board – BBMB) ਨੇ ਅੱਜ ਇੱਕ ਨਿਯੰਤਰਿਤ ਤਰੀਕੇ ਨਾਲ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।ਸੀਨੀਅਰ ਡਿਜ਼ਾਈਨ ਇੰਜੀਨੀਅਰ, ਜਲ ਨਿਯਮ, ਬੀਬੀਐਮਬੀ ਨੰਗਲ ਦੁਆਰਾ ਜਾਰੀ ਸ਼ਡਿਊਲ ਅਨੁਸਾਰ, ਡੈਮ ਦੇ ਫਲੱਡ ਗੇਟ ਬਾਅਦ ਦੁਪਹਿਰ 3 ਵਜੇ ਖੋਲ੍ਹੇ ਗਏ। ਪਹਿਲੇ ਪੜਾਅ ਵਿੱਚ ਫਲੱਡ ਗੇਟ ਇੱਕ ਫੁੱਟ ਤੱਕ ਖੋਲ੍ਹੇ ਗਏ ਸਨ, ਦੂਜੇ ਪੜਾਅ ਵਿੱਚ ਦੋ ਫੁੱਟ ਤੱਕ ਪਾਣੀ ਛੱਡਿਆ ਜਾਵੇਗਾ। ਤੀਜੇ ਪੜਾਅ ਵਿੱਚ ਰੇਡੀਅਲ ਅਤੇ ਹੜ੍ਹ ਕੰਟਰੋਲ ਗੇਟਾਂ ਸਮੇਤ ਤਿੰਨ ਫੁੱਟ ਤੱਕ ਪਾਣੀ ਖੋਲ੍ਹ ਦਿੱਤਾ ਜਾਵੇਗਾ।

Total Views: 99 ,
Real Estate