ਹਥਨੀਕੁੰਡ ਬੈਰਾਜ ਦੇ ਸਾਰੇ ਗੇਟ ਖੋਲ੍ਹੇ, ਹੋ ਸਕਦੀ ਹੈ ਵੱਡੀ ਤਬਾਹੀ!

ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਇੱਕ ਨਵੀਂ ਚਿੰਤਾ ਪੈਦਾ ਹੋ ਗਈ ਹੈ। ਐਤਵਾਰ ਨੂੰ ਹਰਿਆਣਾ ਦੇ ਯਮੁਨਾਨਗਰ ਵਿੱਚ ਹਥਨੀਕੁੰਡ ਬੈਰਾਜ ਤੋਂ ਇੱਕ ਲੱਖ 16 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜੋ ਅਗਲੇ 30 ਘੰਟਿਆਂ ਵਿੱਚ ਰਾਜਧਾਨੀ ਪਹੁੰਚ ਜਾਵੇਗਾ। ਇਹ ਇਸ ਮਾਨਸੂਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਚਾਰਜ ਹੈ। ਯਮੁਨਾ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਇਹ ਖਦਸ਼ਾ ਹੈ ਕਿ ਯਮੁਨਾ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧੇਗਾ ਅਤੇ ਦਿੱਲੀ ਦੇ ਹੇਠਲੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

Total Views: 163 ,
Real Estate