ਹਿਮਾਚਲ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ।ਪਾਣੀ ਦੇ ਵੱਧਣ ਕਾਰਨ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਇਲਾਕਿਆਂ ਵਿੱਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ।ਕਰੀਬ ਦੋ ਸਾਲ ਪਹਿਲਾਂ ਵੀ ਹਿਮਾਚਲ ʼਚ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ ਸੀ। ਇਸ ਵਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਪਾਣੀ ਸੁਲਤਾਨਪੁਰ ਲੋਧੀ ਦੇ ਨੇੜਲੇ ਕਰੀਬ 20 ਪਿੰਡਾਂ ਵਿੱਚ ਪਾਣੀ ਵੜ੍ਹ ਗਿਆ ਹੈ।ਪਿੰਡਾਂ ਵਿੱਚ ਪਾਣੀ ਦਾ ਪੱਧਰ ਕਿਤੇ 3, ਕਿਤੇ 4 ਅਤੇ ਕਿਤੇ 6 ਫੁੱਟ ਤੱਕ ਪਹੁੰਚ ਗਿਆ ਹੈ।ਜ਼ਿਆਦਾਤਰ ਖ਼ਰਾਬ ਹਾਲਾਤ ਸੁਲਤਾਨਪੁਰ ਦੇ ਨੇੜਲੇ ਪਿੰਡ ਬਾਊਪੁਰ ਜਦੀਦ, ਕਦੀਮ, ਰਾਮਪੁਰ, ਬਹਾਦਰਪੁਰ, ਕਸਿਮਵਾਲਾ ਤੇ ਕਾਦਰ ਬਖ਼ਸ਼ ਸਣੇ ਕਈ ਪਿੰਡਾਂ ਦੇ ਹਨ।ਪ੍ਰਸ਼ਾਸਨ ਦਾ ਕਹਿਣਾ ਹੈ 16 ਪਿੰਡਾਂ ਵਿੱਚ ਪਾਣੀ ਵੜਿਆ ਹੈ।ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਊਪੁਰ ਦੇ ਕੋਲੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਕਈ ਪਿੰਡਾਂ ਵਿੱਚ ਵੜ੍ਹ ਗਿਆ ਹੈ ਅਤੇ ਕਰੀਬ ਤਿੰਨ ਫੁੱਟ ਤੋਂ ਛੇ ਫੁੱਟ ਤੱਕ ਪਾਣੀ ਦਾ ਪੱਧਰ ਵੱਧ ਚੁੱਕਾ ਹੈ।ਪਿਛਲੇ ਚਾਰ ਦਿਨਾਂ ਤੋਂ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਕਰੀਬ ਹਰ ਦੋ ਤਿੰਨ ਸਾਲ ਬਾਅਦ ਪਾਣੀ ਆ ਜਾਂਦਾ ਹੈ।![]()
ਕਪੂਰਥਲਾ ਦੇ ਕਈ ਪਿੰਡਾਂ ਵਿੱਚ ਵੜਿਆ ਪਾਣੀ, ਲੋਕਾਂ ਦਾ ਸਵਾਲ, ‘ਪਾਣੀ ਛੱਡਣ ਤੋਂ ਪਹਿਲਾਂ ਸਾਨੂੰ ਸੁਚੇਤ ਕਿਉਂ ਨਹੀਂ ਕੀਤਾ ਜਾਂਦਾ’
Total Views: 77 ,
Real Estate



















