ਟਰੰਪ ਦਾ ਵਾਸ਼ਿੰਗਟਨ ਦੇ ਬੇਘਰੇ ਲੋਕਾਂ ਨੂੰ ਅਲਟੀਮੇਟਮ

ਵਾਸ਼ਿੰਗਟਨ ਦੀਆਂ ਸੜਕਾਂ ਛੱਡੋ, ਨਹੀਂ ਤਾਂ ਜੇਲ੍ਹ ਜਾਓ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਨੂੰ ਅਪਰਾਧ ਮੁਕਤ ਕਰਨ ਲਈ 800 ਤੋਂ ਵੱਧ ਨੈਸ਼ਨਲ ਗਾਰਡ ਸੈਨਿਕਾਂ ਨੂੰ ਤਾਇਨਾਤ ਕਰਕੇ ਰਾਜਧਾਨੀ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ। ਹੁਣ, ਵ੍ਹਾਈਟ ਹਾਊਸ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਬੇਘਰ ਲੋਕਾਂ ਲਈ ਸੜਕਾਂ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ।ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਸੜਕਾਂ ‘ਤੇ ਰਹਿਣ ਵਾਲੇ ਲੋਕ ਜੇਕਰ ਸ਼ੈਲਟਰ ਹੋਮਜ਼ ਵਿੱਚ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ। ਟਰੰਪ ਦੇ ਇਸ ਆਦੇਸ਼ ਨਾਲ ਕਈ ਬੇਘਰ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।

Total Views: 79 ,
Real Estate